ਬਹਿਬਲ ਕਲਾਂ ਗੋਲੀ ਕਾਂਡ 'ਤੇ ਪੁਲਿਸ ਦੇ ਹੱਕ 'ਚ ਨਿੱਤਰਿਆ ਨਿਸ਼ਾਂਤ ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇਸੇ ਦੌਰਾਨ ਹੁਣ ਸ਼ਿਵ ਸੈਨਾ ਹਿੰਦ ਦੇ ਆਗੂ ਨਿਸ਼ਾਂਤ ਸ਼ਰਮਾ ਨੇ ਬਹਿਬਲ...

Nishant Sharma

ਚੰਡੀਗੜ੍ਹ : ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਇਸੇ ਦੌਰਾਨ ਹੁਣ ਸ਼ਿਵ ਸੈਨਾ ਹਿੰਦ ਦੇ ਆਗੂ ਨਿਸ਼ਾਂਤ ਸ਼ਰਮਾ ਨੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਦੇ ਹੱਕ ਵਿਚ ਬਿਆਨ ਦਿਤਾ ਹੈ, ਹਾਲਾਂਕਿ ਉਸ ਨੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਿੱਖਾਂ ਵਿਰੁਧ ਵੀ ਕੁੱਝ ਨਹੀਂ ਬੋਲਿਆ ਪਰ ਉਸ ਨੇ ਇੰਨਾ ਜ਼ਰੂਰ ਆਖਿਆ ਕਿ ਉਨ੍ਹਾਂ ਲੋਕਾਂ ਵਿਰੁਧ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਿੱਖਾਂ ਵਿਚ ਸ਼ਾਮਲ ਹੋ ਕੇ ਪੁਲਿਸ ਟੀਮ 'ਤੇ ਹਮਲਾ ਕੀਤਾ ਸੀ, ਅਤੇ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕੀਤਾ ਸੀ। ਦਸ ਦਈਏ ਕਿ ਨਿਸ਼ਾਂਤ ਸ਼ਰਮਾ ਇਸ ਤੋਂ ਪਹਿਲਾਂ ਕਈ ਕਾਰ ਸਿੱਖਾਂ ਵਿਰੁੱਧ ਸਖ਼ਤ ਟਿੱਪਣੀਆਂ ਕਰ ਚੁੱਕਾ ਹੈ, ਪਰ ਇਸ ਵਾਰ ਸਿੱਖਾਂ ਨੂੰ ਲੈ ਕੇ ਉਸ ਦੇ ਸੁਰ ਪਹਿਲਾਂ ਨਾਲੋਂ ਨਰਮ ਨਜ਼ਰ ਆਏ। ਇਹ ਵੀ ਦੱਸਣਯੋਗ ਕਿ ਇਕ ਪੇਸ਼ੀ ਦੌਰਾਨ ਜਗਤਾਰ ਸਿੰਘ ਹਵਾਰਾ ਨੇ ਨਿਸ਼ਾਂਤ ਸ਼ਰਮਾ ਦੇ ਉਸ ਸਮੇਂ ਥੱਪੜ ਜੜ੍ਹ ਦਿਤਾ ਸੀ ਜਦੋਂ ਉਹ ਉਨ੍ਹਾਂ ਦਾ ਵਿਰੋਧ ਕਰਦਾ ਹੋਇਆ ਹਵਾਰਾ ਦੇ ਨੇੜੇ ਆ ਗਿਆ ਸੀ।

ਸਿੱਖਾਂ ਵਿਰੁਧ ਟਿੱਪਣੀਆਂ ਦੇ ਚਲਦਿਆਂ ਫਿਰ ਜੇਲ੍ਹ ਵਿਚ ਵੀ ਨਿਸ਼ਾਂਤ ਸ਼ਰਮਾ ਨੂੰ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਸੀ ਜਦੋਂ ਕੁੱਝ ਸਿੱਖ ਕੈਦੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿਤੀ ਸੀ।