ਸੰਗਰੂਰ 'ਚ ਚਾਈਨਾ ਡੋਰ ਨੇ ਮਚਾਇਆ ਕਹਿਰ

ਏਜੰਸੀ

ਖ਼ਬਰਾਂ, ਪੰਜਾਬ

ਚਾਈਨਾ ਡੋਰ ਨਾਲ ਜ਼ਖਮੀ ਹੋਇਆ ਨੌਜਵਾਨ

china dor sangrur

ਸੰਗਰੂਰ: ਸੰਗਰੂਰ 'ਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਜਿੱਥੇ ਦਰਜਨਾਂ ਲੋਕ ਚਾਈਨਾ ਡੋਰ ਦੇ ਸ਼ਿਕਾਰ ਹੋ ਰਹੇ ਹਨ ਅਤੇ ਹਸਪਤਾਲ 'ਚ ਭਰਤੀ ਹੋਣ ਲਈ ਮਜ਼ਬੂਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਜਿੱਥੇ ਸੰਗਰੂਰ 'ਚ ਨੌਜਵਾਨਾਂ ਵੱਲੋਂ ਛੱਤ 'ਤੇ ਡੀਜੇ ਲਗਾ ਕੇ ਪਤੰਗਬਾਜ਼ੀ ਕੀਤੀ ਗਈ ਉੱਥੇ ਹੀ ਉਹਨਾਂ ਚੱਲੋਂ ਪਤੰਗ ਉਡਾਉਣ ਲਈ ਵਰਤੀ ਗਈ ਚਾਈਨਾ ਡੋਰ ਨੇ ਕਈ ਲੋਕਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਸਾਹਮਣੇ ਆਏ ਨੇ।

ਉੱਥੇ ਹੀ ਇਸ ਮੌਕੇ 'ਤੇ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਉਹਨਾਂ ਕੋਲ ਬਸੰਤ ਪੰਚਮੀ ਵਾਲੇ ਦਿਨ ਦੇ ਹੀ ਕਰੀਬ 5-6 ਮਾਮਲੇ ਚਾਈਨਾ ਡੋਰ ਨਾਲ ਜ਼ਖ਼ਮੀ ਹੋਣ ਦੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦਾ ਇਲਾਜ ਕਰਕੇ ਘਰ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹਰ ਸਾਲ ਜਿੱਥੇ ਦੇਸ਼ ਭਰ 'ਚ ਬਸੰਤ ਪੰਚਮੀ ਦਾ ਤਿਓਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਉੱਥੇ ਹੀ ਨੌਜਵਾਨਾਂ ਵੱਲੋਂ ਵੀ ਚਾਈਨਾ ਡੋਰ ਦਾ ਇਸਤੇਮਾਲ ਕਰ ਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ।

ਇਸ ਨਾਲ ਵਿਅਕਤੀ ਚਾਈਨਾ ਡੋਰ ਨਾਲ ਜ਼ਖਮੀ ਹੋ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਜੋ ਕਿ ਪ੍ਰਸ਼ਾਸਨ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹਨ। ਬਸੰਤ ਪੰਚਮੀ ਦਾ ਤਿਉਹਾਰ ਜਿੱਥੈ ਪੂਰੇ ਦੇਸ਼ 'ਚ ਬਹੁਤ ਹੀ ਜੋਸ਼ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸੰਗਰੂਰ 'ਚ ਬਸੰਤ ਪੰਚਮੀ ਦਾ ਤਿਓਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਆਓ ਤੁਹਾਨੂੰ ਸੰਗਰੂਰ ਦੀਆਂ ਅਜਿਹੀਆਂ ਤਸਵੀਰਾਂ ਦਿਖਾਉਂਦੇ ਹਾਂ ਜੋ ਤੁਹਾਨੂੰ ਪੁਰਾਣੇ ਵਿਰਸੇ ਨਾਲ ਜੋੜਨਗੀਆਂ।

ਤੁਸੀਂ  ਦੇਖ ਸਕਦੇ ਹੋ ਕੇ ਬੱਚੇ ਜਿੱਥੇ ਬਸੰਤੀ ਰੰਗ ਦੇ ਕੱਪੜੇ ਪਾ ਕੇ ਢੋਲ ਦੇ ਡੱਗੇ 'ਤੇ ਭੰਗੜੇ ਪਾਉਂਦੇ ਦਿਖਾਈ ਦੇ ਰਹੇ ਹਨ। ਉੱਥੇ ਹੀ ਕੁੱਝ ਨੌਜਵਾਨਾਂ ਵੱਲੋਂ ਡੀਜਿਆਂ ਦੀ ਧੁਨ 'ਤੇ ਪਤੰਗ ਉਡਾਉਂਦੇ ਦਿਖਾਈ ਦਿੱਤੇ।

ਇਸ ਮੋਕੇ 'ਤੇ ਬਸੰਤ ਪੰਚਮੀ ਮਨਾ ਰਹੇ ਲੋਕਾਂ ਨੇ ਕਿਹਾ ਕਿ ਹਮੇਸ਼ਾ ਸਾਰਿਆਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਤਿਓਹਾਰ ਨੂੰ ਇਸੇ ਤਰ੍ਹਾਂ ਮਨਾ ਸਕਣ। ਦੱਸ ਦੇਈਏ ਕਿ ਬਸੰਤ ਪੰਛਮੀ ਦਾ ਤਿਓਹਾਰ ਹਰ ਸਾਲ ਮਨਾਇਆ ਜਾਂਦਾ ਹੈ, ਅਤੇ ਇਸ ਦਿਨ ਨੌਜਵਾਨਾਂ ਵੱਲੋਂ ਢੋਲ ਦੇ ਡੱਗੇ 'ਤੇ ਭੰਗੜੇ ਪਾ ਕੇ ਪਤੰਗਬਾਜ਼ੀ ਵੀ ਕੀਤੀ ਜਾਂਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।