ਚਾਈਨਾ ਦੇ ਇਸ ਵਿਅਕਤੀ ਕੋਲੋਂ ਪੁਲਿਸ ਨੇ ਬਰਾਮਦ ਕੀਤਾ 13.5 ਟਨ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚਾਈਨਾ 'ਚ ਪੁਲਿਸ ਨੇ ਇਕ ਨੇਤਾ ਦੇ ਘਰ 'ਤੇ ਛਾਪਾ ਮਾਰਿਆ ਤਾਂ ਉਸ ਦੇ ਘਰੋਂ ਇੰਨਾ ਸੋਨਾ ਮਿਲਿਆ...

Gold

ਬੀਜਿੰਗ: ਚਾਈਨਾ 'ਚ ਪੁਲਿਸ ਨੇ ਇਕ ਨੇਤਾ ਦੇ ਘਰ 'ਤੇ ਛਾਪਾ ਮਾਰਿਆ ਤਾਂ ਉਸ ਦੇ ਘਰੋਂ ਇੰਨਾ ਸੋਨਾ ਮਿਲਿਆ, ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਦਰਅਸਲ ਚਾਈਨਾ ਪੁਲਿਸ ਨੇ Danzhou ਦੇ 57 ਸਾਲਾ ਸਾਬਕਾ ਮੇਅਰ Zhang Qi ਦੇ ਘਰ ਤੋਂ 13.5 ਟਨ ਕਰੀਬ 11793.4 ਕਿਲੋਗ੍ਰਾਮ ਸੋਨਾ ਮਿਲਿਆ ਹੈ। ਸਥਾਨਕ ਮੀਡੀਆ ਰਿਪੋਰਟਸ ਮੁਤਾਬਕ ਉਨ੍ਹਾਂ ਦੇ ਘਰ ਦੇ ਬੇਸਮੈਂਟ ਤੋਂ 13.5 ਟਨ ਸੋਨੇ ਦੀਆਂ ਇੱਟਾਂ ਮਿਲੀਆਂ ਹਨ।

ਇੰਨਾ ਸੋਨਾ ਦੇਖਣ ਦੇ ਬਾਅਦ ਪੁਲਿਸ ਵੀ ਹੈਰਾਨ ਰਹਿ ਗਈ। ਸਾਬਕਾ ਮੇਅਰ ਨੇ ਆਪਣੇ ਕਈ ਹਜ਼ਾਰ ਵਰਗ 'ਚ ਫੈਲੇ ਆਪਣੇ ਸ਼ਾਨਦਾਰ ਘਰ 'ਚ ਇਸ ਸੋਨੇ ਨੂੰ ਕਾਫੀ ਲੰਬੇ ਸਮੇਂ ਤੋਂ ਲੁਕਾ ਰੱਖਿਆ ਸੀ।ਜਾਣਕਾਰੀ ਲਈ ਦੱਸ ਦਈਏ ਕਿ ਚੀਨ 'ਚ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਫੀ ਸਖ਼ਤ ਨਿਯਮ ਹਨ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਸਾਬਕਾ ਮੇਅਰ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

 ਬੀਤੇ ਸਾਲ ਭ੍ਰਿਸ਼ਟਾਚਾਰ ਮਾਮਲੇ 'ਚ ਕੰਪਨੀ ਖ਼ਿਲਾਫ਼ ਹੋਈ ਸੀ ਸਖ਼ਤ ਕਾਰਵਾਈ 

ਪਿਛਲੇ ਸਾਲ ਚੀਨ 'ਚ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਸੀ। ਮਾਮਲੇ ਸਾਹਮਣੇ ਆਉਂਦੇ ਹੀ ਚੀਨ ਦੀ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਤੇ ਭ੍ਰਿਸ਼ਟਾਚਾਰ 'ਚ ਮਿਲੇ ਲੋਕਾਂ ਨੂੰ ਦੇਸ਼ ਤੋਂ ਭੱਜਣ ਦਾ ਮੌਕਾ ਤਕ ਨਹੀਂ ਦਿੱਤਾ ਸੀ। ਚੀਨ ਅਖਬਾਰ ਗਲੋਬਲ ਟਾਈਮਸ ਦੀ ਖਬਰ ਮੁਤਾਬਕ ਚੀਨ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਖ਼ਤ ਕਾਰਵਾਈ ਕਰਦੇ ਹੋਏ ਇੰਸ਼ੋਰੈਂਸ ਗਰੁੱਪ ਦੇ ਪੂਰਨ ਸੀਈਓ ਵਿਊ ਸ਼ਿਆਯੋਹੁਈ ਨੂੰ ਦੋਸ਼ੀ ਕਰਾਰ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ। ਇੰਨਾ ਹੀ ਨਹੀਂ ਚੀਨ ਸਰਕਾਰ ਨੇ ਇਕ ਸਾਲ ਤਕ ਇਸ ਗਰੁੱਪ ਨੂੰ ਆਪਣੇ ਹੱਥ 'ਚ ਲਿਆ ਸੀ।