Punjab News: ਤੇਜ਼ ਰਫ਼ਤਾਰ ਟਰੱਕ ਨੇ ਭਰਾ-ਭੈਣ ਨੂੰ ਦਰੜਿਆ; ਭੈਣ ਦੀ ਮੌਤ ਤੇ ਭਰਾ ਦੀ ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਂ ਨਾਲ ਨਾਨਕੇ ਜਾ ਰਹੇ ਸੀ ਦੋਵੇਂ ਬੱਚੇ; ਡਰਾਈਵਰ ਫਰਾਰ

File Photo

Punjab News: ਲੁਧਿਆਣਾ-ਜਲੰਧਰ ਹਾਈਵੇਅ 'ਤੇ ਅੱਜ ਇਕ ਤੇਜ਼ ਰਫਤਾਰ ਟਰੱਕ ਨੇ ਇਕ ਭਰਾ-ਭੈਣ ਨੂੰ ਕੁਚਲ ਦਿਤਾ। ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸ ਦੇ ਭਰਾ ਨੂੰ ਜ਼ਖਮੀ ਹਾਲਤ 'ਚ ਲੋਕਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਚਸ਼ਮਦੀਦਾਂ ਮੁਤਾਬਕ ਹਾਦਸੇ ਦੇ ਕਰੀਬ ਡੇਢ ਘੰਟੇ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ।

ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜਨ ਲਈ ਟਰੱਕ ਦੇ ਅੱਗੇ ਟਰਾਲੀ ਲਗਾ ਦਿਤੀ। ਲੋਕਾਂ ਨੇ ਟਰੱਕ ਨੂੰ ਰੋਕ ਲਿਆ ਪਰ ਡਰਾਈਵਰ ਫਰਾਰ ਹੋ ਗਿਆ। ਦੂਜੇ ਬੱਚੇ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਲੋਕਾਂ ਮੁਤਾਬਕ ਟਰੱਕ ਦਿੱਲੀ ਤੋਂ ਆ ਰਿਹਾ ਸੀ। ਹਾਦਸੇ ਤੋਂ ਬਾਅਦ ਲੋਕਾਂ ਨੇ ਐਂਬੂਲੈਂਸ ਨੂੰ ਫ਼ੋਨ ਕੀਤਾ ਪਰ ਐਂਬੂਲੈਂਸ 1 ਘੰਟੇ ਤਕ ਨਹੀਂ ਪਹੁੰਚੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬੱਚਿਆਂ ਦੇ ਪਿਤਾ ਚੰਦਨ ਠਾਕੁਰ ਨੇ ਦਸਿਆ ਕਿ ਉਹ ਜੱਸੀਆ ਰੋਡ ਦਾ ਰਹਿਣ ਵਾਲਾ ਹੈ। ਅੱਜ ਉਸ ਦੀ ਪਤਨੀ ਬੇਟੇ ਯਸ਼ (6 ਸਾਲ) ਅਤੇ ਬੇਟੀ ਰੀਆ (8 ਸਾਲ) ਨਾਲ ਕਰਾਬਾਰਾ ਰੋਡ 'ਤੇਅਆਪਣੇ ਮਾਪਿਆਂ ਦੇ ਘਰ ਜਾ ਰਹੀ ਸੀ। ਤਿੰਨੇ ਸੜਕ ਪਾਰ ਕਰਨ ਲਈ ਖੜ੍ਹੇ ਸਨ। ਇਸ ਦੌਰਾਨ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਟਰੱਕ ਦੇ ਪਹੀਏ ਲੜਕੀ 'ਤੇ ਚੜ੍ਹ ਗਏ ਅਤੇ ਉਸ ਦੇ ਛੋਟੇ ਬੇਟੇ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਲੋਕਾਂ ਨੇ ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆ। ਇਸ ਦੇ ਨਾਲ ਹੀ ਪਤਨੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

 (For more Punjabi news apart from truck hit brother and sister in ludhiana, stay tuned to Rozana Spokesman)