Punjab News: 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਣਾਈ ਜੂਨੀਅਰ ਦੀ ਇਤਰਾਜ਼ਯੋਗ ਵੀਡੀਉ; ਸਕੂਲ ’ਚੋਂ ਸਸਪੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਕਾਰਵਾਈ ਇਕ ਅਧਿਆਪਕ ਦੇ ਧਿਆਨ ਵਿਚ ਮਾਮਲਾ ਆਉਣ ਤੋਂ ਬਾਅਦ ਕੀਤੀ ਗਈ

Image: For representation purpose only.

Punjab News: ਜ਼ਿਲ੍ਹਾ ਲੁਧਿਆਣਾ ਦੇ ਇਕ ਸਰਕਾਰੀ ਸਕੂਲ ਵਿਚ 11ਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਨੂੰ ਤੀਜੀ ਜਮਾਤ ਦੇ ਇਕ ਜੂਨੀਅਰ ਦੀ ਇਤਰਾਜ਼ਯੋਗ ਵੀਡੀਉ ਬਣਾਉਣ ਦੇ ਇਲਜ਼ਾਮ 'ਚ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਦੇ ਪ੍ਰਿੰਸੀਪਲ ਨੇ ਦਾਅਵਾ ਕੀਤਾ ਕਿ ਵਿਦਿਆਰਥੀਆਂ ਨੇ ਉਕਤ ਵੀਡੀਉ ਇੰਸਟਾਗ੍ਰਾਮ ਉਤੇ ਵਾਇਰਲ ਕਰਨ ਲਈ ਬਣਾਈ ਸੀ। ਮੁਲਜ਼ਮ ਵਿਦਿਆਰਥੀ ਹਿਊਮੈਨਟੀਜ਼ ਸਟ੍ਰੀਮ ਦੇ ਵਿਦਿਆਰਥੀ ਹਨ ਅਤੇ ਬੁੱਧਵਾਰ ਨੂੰ ਉਨ੍ਹਾਂ ਦੇ ਨਾਮ ਸਕੂਲ ਦੀ ਸੂਚੀ ਤੋਂ ਕੱਟ ਦਿਤੇ ਗਏ।

ਇਹ ਕਾਰਵਾਈ ਇਕ ਅਧਿਆਪਕ ਦੇ ਧਿਆਨ ਵਿਚ ਮਾਮਲਾ ਆਉਣ ਤੋਂ ਬਾਅਦ ਕੀਤੀ ਗਈ ਸੀ ਕਿ ਸੀਨੀਅਰ ਵਿਦਿਆਰਥੀ ਇਕ ਅੱਠ ਸਾਲ ਦੇ ਬੱਚੇ ਦੀ ਕਥਿਤ ਤੌਰ 'ਤੇ ਇਤਰਾਜ਼ਯੋਗ ਵੀਡੀਉ ਬਣਾ ਰਹੇ ਸਨ। ਮਾਮਲੇ ਦਾ ਨੋਟਿਸ ਲੈਂਦੇ ਹੋਏ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਵਿਰੁਧ ਕਾਰਵਾਈ ਕੀਤੀ। ਉਨ੍ਹਾਂ ਨੇ ਜੂਨੀਅਰ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਸੀ ਅਤੇ ਉਸ ਨੂੰ ਗਾਣੇ ਗਾਉਣ ਲਈ ਮਜਬੂਰ ਕੀਤਾ ਅਤੇ ਵੀਡੀਉ 'ਚ ਉਸ ਨੂੰ ਗਾਲ੍ਹਾਂ ਕੱਢਣ ਲਈ ਮਜ਼ਬੂਰ ਕੀਤਾ ਸੀ।

ਪ੍ਰਿੰਸੀਪਲ ਨੇ ਕਿਹਾ, “ਜਦੋਂ ਇਹ ਮਾਮਲਾ ਮੇਰੇ ਧਿਆਨ ਵਿਚ ਆਇਆ, ਤਾਂ ਮੈਂ ਵਿਦਿਆਰਥੀਆਂ ਵਿਰੁਧ ਸਖਤ ਕਾਰਵਾਈ ਕੀਤੀ। ਮੈਂ ਚਾਰਾਂ ਦੇ ਮਾਪਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ। ਮੈਂ ਫੋਨ ਦੀ ਜਾਂਚ ਕੀਤੀ ਅਤੇ ਤੁਰੰਤ ਉਨ੍ਹਾਂ ਦੇ ਸੋਸ਼ਲ ਹੈਂਡਲ ਤੋਂ ਵੀਡੀਉ ਡਿਲੀਟ ਕਰ ਦਿਤੇ। ਮੈਂ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਾਮ ਕੱਟ ਦਿਤੇ ਹਨ। ਉਹ ਸਕੂਲ ਵਿਚ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਸਨ। ਫਿਲਹਾਲ ਅਸੀਂ ਉਨ੍ਹਾਂ ਨੂੰ ਇਮਤਿਹਾਨ 'ਚ ਬੈਠਣ ਦੀ ਇਜਾਜ਼ਤ ਦੇਵਾਂਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਸਾਲ ਬਰਬਾਦ ਹੋਵੇ”।

ਪ੍ਰਿੰਸੀਪਲ ਨੇ ਅੱਗੇ ਕਿਹਾ ਕਿ ਗਿਆਰਵੀਂ ਜਮਾਤ ਦੇ ਵਿਦਿਆਰਥੀ ਜੂਨੀਅਰਾਂ ਨਾਲ ਪ੍ਰੀਖਿਆ ਦੇ ਰਹੇ ਸਨ। ਇਕ ਅਧਿਆਪਕ ਨੇ ਤੀਜੀ ਜਮਾਤ ਦੇ ਇਕ ਮੁੰਡੇ ਨੂੰ ਤਿੰਨ ਸੀਨੀਅਰਾਂ ਨਾਲ ਤੁਰਦੇ ਦੇਖਿਆ। ਤੀਜੀ ਜਮਾਤ ਦੇ ਬੱਚੇ ਦੀ ਦਾਦੀ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਦਸਿਆ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਬੱਚੇ ਦਾ ਕਿਸੇ ਕਿਸਮ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੋਵੇਗਾ ਕਿਉਂਕਿ ਉਹ ਘਟਨਾ ਦੇ ਦਿਨ ਤੋਂ ਸਕੂਲ ਨਹੀਂ ਜਾ ਰਿਹਾ ਸੀ। ਉਧਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਜਿੰਦਰ ਸਿੰਘ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਸਕੂਲ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

(For more Punjabi news apart from 'Bad parenting fee' at Georgia restaurant, stay tuned to Rozana Spokesman)