SDM ਨੂੰ ਕਮਰੇ ‘ਚ ਬੰਦ ਕਰਨ ਵਾਲੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, PCS ਅਫ਼ਸਰਾਂ ਨੇ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਕਾਰਕੁੰਨਾਂ ਤੇ ਇਸ ਮਾਮਲੇ ਵਿੱਚ ਸ਼ਾਮਲ ਉਨ੍ਹਾਂ ਕੁਝ ਗੰਨਾ ਉਤਪਾਦਕਾਂ ਵਿਰੁੱਧ ਕੇਸ ਦਰਜ ਕੀਤੇ ਜਾਣ...

PCS Officers, Punjab

ਚੰਡੀਗੜ੍ਹ : ਪੰਜਾਬ ਸਿਵਲ ਸਰਵਿਸੇਜ਼ (PCS) ਅਧਿਕਾਰੀਆਂ ਨੇ ਅੱਜ ਮੰਗ ਕੀਤੀ ਕਿ ਉਨ੍ਹਾਂ ਕਿਸਾਨਾਂ ਵਿਰੁੱਧ ਕੇਸ ਦਰਜ ਕੀਤੇ ਜਾਣ, ਜਿਨ੍ਹਾਂ ਨੇ ਧੂਰੀ ਦੇ ਐੱਸਡੀਐੱਮ SDM ਸਬ ਡਿਵੀਜ਼ਨਲ ਮੈਜਿਸਟ੍ਰੇਟ ਸਤਵੰਤ ਸਿੰਘ ਤੇ ਹੋਰ ਸਟਾਫ਼ ਮੈਂਬਰਾਂ ਨੇ ਧੂਰੀ ਦੇ ਤਹਿਸੀਲ ਕੰਪਲੈਕਸ ਅੰਦਰ ਬੰਦ ਕਰ ਕੇ ਬਾਹਰੋਂ ਜਿੰਦਰਾ ਲਾ ਦਿੱਤਾ ਸੀ। ਉਨ੍ਹਾਂ ਨੂੰ ਇਸ ਹਾਲਤ ਵਿੱਚ 30 ਘੰਟਿਆਂ ਤੱਕ ਰੱਖਿਆ ਗਿਆ ਸੀ। ਉਹ ਕਿਸਾਨ ਆਪਣੇ ਪਹਿਲੇ ਬਕਾਇਆਂ ਦੀ ਅਦਾਇਗੀ ਦੀ ਮੰਗ ਕਰ ਰਹੇ ਸਨ।

ਕਿਸਾਨਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਵਾਲਿਆਂ ਵਿੱਚ ਪੀਸੀਐੱਸ ਐਗਜ਼ੀਕਿਊਟਿਵ ਆਫ਼ੀਸਰਜ਼’ ਐਸੋਸੀਏਸ਼ਨ, ਪੰਜਾਬ ਸਟੇਟ ਰੈਵੇਨਿਊ ਆਫ਼ੀਸਰਜ਼’ ਐਸੋਸੀਏਸ਼ਨ ਅਤੇ ਪੰਜਾਬ ਸਟੇਟ ਡੀਸੀ ਆਫ਼ਿਸ ਇੰਪਲਾਈਜ਼’ਐਸੋਸੀਏਸ਼ਨ ਦੇ ਮੈਂਬਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕਿਸਾਨ ਕਾਰਕੁੰਨਾਂ ਤੇ ਇਸ ਮਾਮਲੇ ਵਿੱਚ ਸ਼ਾਮਲ ਉਨ੍ਹਾਂ ਕੁਝ ਗੰਨਾ ਉਤਪਾਦਕਾਂ ਵਿਰੁੱਧ ਕੇਸ ਦਰਜ ਕੀਤੇ ਜਾਣ, ਜਿਨ੍ਹਾਂ ਨੇ ਉੱਚ–ਅਧਿਕਾਰੀਆਂ ਨੂੰ ਜਿੰਦਰੇ ਵਿੱਚ ਡੱਕ ਕੇ ਰੱਖਿਆ ਸੀ।

ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾਂ ਨਾਲ ਜਿੱਥੇ ਸਰਕਾਰੀਆਂ ਅਧਿਕਾਰੀਆਂ ਦਾ ਮਨੋਬਲ ਡਿੱਗਿਆ ਹੈ, ਉੱਥੇ ਨਾਲ ਹੀ ਉਨ੍ਹਾਂ ਦੇ ਮਨਾਂ ਵਿੱਚ ਅਸੁਰੱਖਿਆ ਦੀ ਭਾਵਨਾ ਵੀ ਭਰ ਗਈ ਹੈ। PCS ਐਗਜ਼ੀਕਿਊਟਿਕ ਆਫ਼ੀਸਰਜ਼’ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗੁਪਤਾ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਤੁਰੰਤ ਕੇਸ ਦਰਜ ਕੀਤੇ ਜਾਣ; ਜਿਹੜੇ ਸਰਕਾਰੀ ਅਧਿਕਾਰੀਆਂ ਨੂੰ ਆਪਣੀਆਂ ਡਿਊਟੀਆਂ ਕਰਨ ਤੋਂ ਰੋਕ ਰਹੇ ਸਨ।