Lockdown : ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਕੀਤਾ ‘ਕੋਵਾ ਐਪ’ ਲਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੇ ਵੱਲੋਂ ਇਕ ਐਪ ਲਾਂਚ ਕੀਤਾ ਗਿਆ ਹੈ

punjab lockdown

ਚੰਡੀਗੜ੍ਹ : ਭਾਰਤ ਵਿਚ ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ 21 ਦਿਨ ਦੇ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ। ਅਜਿਹੇ ਵਿਚ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੇ ਵੱਲੋਂ ਇਕ ਐਪ ਲਾਂਚ ਕੀਤਾ ਗਿਆ ਹੈ। ਜਿਸ ਵਿਚ ਪੰਜਾਬ ਦੇ ਲੋਕਾਂ ਨੂੰ ਕਰਫਿਊ ਦੇ ਦੌਰਾਨ ਪਾਸ ਲੈਣ, ਭੀੜ ਵਾਲੇ ਇਲਾਕਿਆਂ ਦੀ ਜਾਣਕਾਰੀ ਦੇਣ, ਘਰਾਂ ਚ ਕੁਆਰੰਟਾਈਨ ਰੋਗੀਆਂ ਬਾਰੇ ਸੂਚਨਾਂ ਦੇਣ, ਵਿਦੇਸ਼ਾਂ ਤੋਂ ਆਏ ਲੋਕਾਂ ਬਾਰੇ ਜਾਣਨ ਦੇ ਲਈ ‘ਕੋਵਾ ਐਪ’ ਨੂੰ ਲਾਂਚ ਕੀਤਾ ਹੈ। ਦੱਸ ਦੱਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦਸ਼ਾਂ ਤੇ ਲਾਂਚ ਕੀਤੇ ਐਪ ਜ਼ਰੀਏ ਹੁਣ ਜਲਦ ਹੀ ਰਾਸ਼ਨ ਅਤੇ ਹੋਰ ਜ਼ਰੂਰੀ ਵਸਤੂਆਂ, ਡਾਕਟਰ ਦੀ ਸਹੂਲਤ ਲੈਣ ਬਾਰੇ ਵੀ ਜਾਣਕਾਰੀ ਮਿਲੇਗੀ।

ਪੰਜਾਬ ਤੋਂ ਇਲਾਵਾ ਹੋਰ ਅਨੇਕਾਂ ਸੂਬਿਆਂ ਨੇ ਕਰੋਨਾ ਵਾਇਰਸ ਅਲਰਟ (ਕੋਵਾ ਐਪ) ਆਪਣਾਇਆ ਹੋਇਆ ਹੈ, ਜੋ ਕਿ ਹੁਣ ਕੈਨੇਡਾ ਦੇ ਵੀ ਦੋ ਪ੍ਰੋਵਿੰਸਾਂ ਵਿਚ ਲਾਗੂ ਹੋਣ ਜਾ ਰਿਹਾ ਹੈ। ਦੱਸ ਦੱਈਏ ਕਿ ਪੰਜਾਬ ਸਰਕਾਰ ਨੇ ਆਪਣੀ ਡਿਜੀਟਲ ਪੰਜਾਬ ਟੀਮ ਦੀ ਮਦਦ ਨਾਲ ਇਸ ਐਪ ਨੂੰ ਲਾਂਚ ਕੀਤਾ ਹੈ ਅਤੇ ਇਹ ਐਪ ‘ਪਲੇਅ ਸਟੋਰ’ ਅਤੇ ਆਈ.ਓ.ਐਸ ਐਪ ਸਟੋਰ ਤੇ ਵੀ ਉਪਲਬਧ ਹੋਵੇਗਾ। 28 ਮਾਰਚ ਤੱਕ ਸੂਬੇ ਦੇ 4.5 ਲੱਖ ਲੋਕਾਂ ਨੇ ਇਸ ਨੂੰ ਰਿਜਸਟ੍ਰੇਸ਼ਨ ਕੀਤਾ ਹੈ ਅਤੇ 20000 ਲੋਕ ਹਰ ਰੋਜ਼ ਇਸ ਨੂੰ ਦੇਖ ਰਹੇ ਹਨ।

ਇਸ ਨੂੰ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਦੇ ਵਿਚ ਉਪਲੱਬਧ ਕਰਵਾਇਆ ਗਿਆ ਹੈ। ਸੂਬੇ ਦੀ ਵਧੀਕ ਸਕੱਤਰ ਵਿੰਨੀ ਮਹਾਜਨ ਅਨੁਸਾਰ ਗਵਰਨੈਂਸ ਰਿਫਾਰਮਸ ਵਿਭਾਗ ਨੇ ਇਸ ਨੂੰ ਲਾਗੂ ਕੀਤਾ ਹੈ ਅਤੇ ਇਹ ਐਪ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਵੀ ਚੱਲ ਰਿਹਾ ਹੈ। ਜਦਕਿ ਮਣੀਪੁਰ, ਮੇਘਾਲਿਆ, ਮੱਧ ਪ੍ਰਦੇਸ਼, ਪੱਛਮੀ ਬੰਗਾਲ,ਮਹਾਂਰਾਸ਼ਟਰ,ਉਤਰਾਖੰਡ,ਦਿੱਲੀ ਅਤੇ ਲੇਹ ਵਿਚ ਵੀ ਜਲਦ ਹੀ ਇਸ ਐਪ ਨੂੰ ਅਡਾਪਟ ਕੀਤਾ ਜਾਏਗਾ। ਵਿੰਨੀ ਮਹਾਜਨ ਅਨੁਸਾਰ ਇਸ ਵਿਚ ਟੈਲੀ ਮੈਡੀਸਨ ਸਲਾਹ ਅਤੇ ਬਿਨੈਕਾਰਾਂ ਨੂੰ ਡਾਕਟਰਾਂ ਨਾਲ ਕੁਨੈਕਟ ਕਰਨ ਆਦਿ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਐਪ ਦੇ ਜ਼ਰੀਏ ਲੋਕਾਂ ਨੂੰ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਲਾਗੂ ਕੀਤੇ ਜਾਣ ਵਾਲੇ ਦਿਸ਼ਾ ਨਿਰਦੇਸ਼ਾਂ ਬਾਰੇ ਵੀ ਜਾਣਕਾਰੀ ਮਿਲੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।