‘ਬਾਹੂਬਲੀ’ ਦੇ ਡਾਇਰੈਕਟਰ ਰਾਜਾਮੌਲੀ ਅਗਲੇ ਸਾਲ ਫਿਰ ਕਰਨਗੇ ਧਮਾਕਾ, ‘ਆਰਆਰਆਰ’ ਬਾਰੇ ਕੀਤਾ ਖੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫ਼ਿਲਮ ‘ਬਾਹੂਬਲੀ’ ਦੇ ਡਾਇਰੈਕਟਰ ਐਸਐਸ ਰਾਜਾਮੌਲੀ ਨੇ ਆਪਣੀ ਅਗਲੀ ਮੈਗਾ ਫਿਲਮ ‘ਆਰਆਰਆਰ’ ਨੂੰ ਲੈ ਕੇ ਵੱਡਾ ਖੁਲਾਸਾ ਕਰ ਦਿੱਤਾ ਹੈ। ਫਿਲਮ ਆਰਆਰਆਰ ਨੂੰ ਬਣਾਉਣ ਲਈ

S. S. Rajamouli

ਮੁੰਬਈ : ਸੁਪਰ-ਡੁਪਰ ਹਿੱਟ ਫ਼ਿਲਮ ‘ਬਾਹੂਬਲੀ’ ਦੇ ਡਾਇਰੈਕਟਰ ਐਸਐਸ ਰਾਜਾਮੌਲੀ ਨੇ ਆਪਣੀ ਅਗਲੀ ਮੈਗਾ ਫ਼ਿਲਮ ‘ਆਰਆਰਆਰ’ ਨੂੰ ਲੈ ਕੇ ਵੱਡਾ ਖੁਲਾਸਾ ਕਰ ਦਿੱਤਾ ਹੈ। ਫ਼ਿਲਮ ਆਰਆਰਆਰ ਨੂੰ ਬਣਾਉਣ ਲਈ ਹਾਲੇ ਇਕ ਸਾਲ ਦਾ ਸਮਾਂ ਹੋਰ ਲੱਗ ਜਾਵੇਗਾ। ਦੱਸ ਦਈਏ ਰਾਜਾਮੌਲੀ ਨੇ ਆਪਣੀ ਇਸ ਫ਼ਿਲਮ ਨੂੰ ਲੈ ਕੇ ਬੀਤੇ ਦਿਨੀਂ ਕਿਹਾ ਸੀ ਕਿ ਇਹ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗੀ।

ਬਾਹੂਬਲੀ ਤੋਂ ਵੀ ਜ਼ਬਰਦਸਤ ਕਹਾਣੀ ‘ਆਰਆਰਆਰ’ ਵਿਚ ਤੇਲੁਗੂ ਸਿਨੇਮਾ ਦੇ ਦੋ ਵੱਡੇ ਸੁਪਰਸਟਾਰ ਰਾਮ ਚਰਣ ਅਤੇ ਜੂਨੀਅਰ ਐਨਟੀਆਰ ਇਕੱਠੇ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਅਉਣਗੇ। ਰਾਜਾਮੌਲੀ ਜੋ ਆਪਣੀਆਂ ਦਮਦਾਰ ਕਹਾਣੀਆਂ ਨੂੰ ਲੈ ਕੇ ਪ੍ਰਸਿੱਧ ਹਨ, ਉਹ ਲੰਬੇ ਪ੍ਰੀ ਪ੍ਰੋਡਕਸ਼ਨ ਸਮੇਂ ਦੇ ਲਈ ਵੀ ਜਾਣੇ ਜਾਂਦੇ ਹਨ। ਬਾਹੂਬਲੀ ਬਣਾਉਣ ਲਈ ਰਾਜਾਮੌਲੀ ਨੂੰ ਪੰਜ ਸਾਲ ਦਾ ਸਮਾਂ ਲੱਗ ਗਿਆ।

ਜਦਕਿ ਇਸਦੇ ਪ੍ਰੀ ਪ੍ਰੋਡਕਸ਼ਨ ਵਿਚ ਡੇਢ ਸਾਲ ਦਾ ਸਮਾਂ ਲੱਗ ਗਿਆ ਸੀ। ਆਪਣੀ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ, ਰਾਜਾਮੌਲੀ ਨੇ ਆਪਣੀ ਅਗਲੀ ਫ਼ਿਲਮ ਆਰਆਰਆਰ ਲਈ ਇਕ ਸਾਲ ਦਾ ਪ੍ਰੀ-ਪ੍ਰੋਡਕਸ਼ਨ ਸਮਾਂ ਤੈਅ ਕੀਤਾ ਹੈ, ਜਿਸ ਨੂੰ 2020 ਵਿਚ ਰਿਲੀਜ਼ ਕਰਨ ਦੀ ਤਿਆਰੀ ਹੈ। ਇਸ ਫ਼ਿਲਮ ਦਾ ਬਜਟ ਕਰੀਬ 300 ਕਰੋੜ ਹੈ। ਇਸ ਫ਼ਿਲਮ ਨੂੰ ਛੇ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਰਿਲੀਜ਼ ਕੀਤਾ ਜਾਵੇਗਾ।