ਨਾਮਜ਼ਦਗੀ ਤੋਂ ਪਹਿਲਾਂ ਮੁਨੀਸ਼ ਤਿਵਾੜੀ ਦਾ ਰੋਡ ਸ਼ੋਅ, ਸੜਕ ’ਤੇ ਭੀੜ ਹੀ ਭੀੜ, ਵੇਖੋ ਤਸਵੀਰਾਂ
ਵੱਡੀ ਗਿਣਤੀ ਵਿਚ ਕਾਂਗਰਸ ਦੇ ਹੱਕ ਵਿਚ ਲੋਕਾਂ ਨੇ ਦਿਤਾ ਨਾਅਰਾ
Munish Tiwari Road Show
ਰੋਪੜ: ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕਸਭਾ ਉਮੀਦਵਾਰ ਮੁਨੀਸ਼ ਤਿਵਾੜੀ ਵਲੋਂ ਅੱਜ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਰੋਪੜ ਇਕ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਕਾਂਗਰਸੀ ਸਮਰਥਕ ਸੜਕਾਂ ’ਤੇ ਕਾਂਗਰਸ ਦੇ ਹੱਕ ਵਿਚ ਨਾਅਰੇ ਲਗਾਉਂਦੇ ਵਿਖਾਈ ਦਿਤੇ। ਇਸ ਮੌਕੇ ਮੁਨੀਸ਼ ਤਿਵਾੜੀ ਦੇ ਨਾਲ ਹੋਰ ਕਈ ਵੱਡੇ ਕਾਂਗਰਸੀ ਨੇਤਾ ਵੀ ਮੌਜੂਦ ਸਨ।
ਦੱਸ ਦਈਏ ਕਿ ਕਾਂਗਰਸ ਨੇ ਲੋਕਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਮੁਨੀਸ਼ ਤਿਵਾੜੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਤੇ ਇੱਥੇ ਉਨ੍ਹਾਂ ਦਾ ਮੁਕਾਬਲਾ ‘ਆਪ’ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਦਲ ਟਕਸਾਲੀ ਦੇ ਬੀਰ ਦਵਿੰਦਰ ਸਿੰਘ ਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਵਿਕਰਮ ਸਿੰਘ ਸੋਢੀ ਨਾਲ ਹੋਵੇਗਾ। ਅੱਗੇ ਚੋਣ ਨਤੀਜਿਆਂ ਦੌਰਾਨ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਆਖ਼ਰ ਕਿਸ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਦੀ ਝੰਡੀ ਮਿਲਦੀ ਹੈ।