ਮੁੱਖ ਮੰਤਰੀ ਕੈਪਟਨ ਨੇ ਕੀਤਾ ਐਲਾਨ, ਪੰਜਾਬ ’ਚ ਦੋ ਹਫ਼ਤਿਆਂ ਤਕ ਵਧਿਆ ਕਰਫਿਊ

ਏਜੰਸੀ

ਖ਼ਬਰਾਂ, ਪੰਜਾਬ

ਇਨ੍ਹਾਂ ਮਰੀਜ਼ਾਂ ਵਿਚ 19 ਸਾਲਾ ਲੜਕੀ,65 ਸਾਲਾ ਔਰਤ,51,40,60...

Punjab Captain Amrinder Singh Curfew corona Virus

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਹੋਰ ਦੋ ਹਫ਼ਤਿਆਂ ਤਕ ਕਰਫਿਊ ਜਾਰੀ ਰਹੇਗਾ। ਇਸ ਦੌਰਾਨ ਸਵੇਰੇ 7 ਤੋਂ 11 ਵਜੇ ਤੱਕ ਢਿੱਲ ਦਿੱਤੀ ਜਾਵੇਗੀ ਤਾਂ ਜੋ ਲੋਕ ਜ਼ਰੂਰਤਾਂ ਸਬੰਧੀ ਸਮਾਨ ਖਰੀਦ ਸਕਣ। ਇਸ ਦਾ ਮਤਲਬ ਇਹ ਹੈ ਕਿ 4 ਘੰਟਿਆਂ ਲਈ ਢਿੱਲ ਦਿੱਤੀ ਜਾਵੇਗੀ।

ਦਸ ਦਈਏ ਕਿ ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਖਿਲਾਫ ਲੜਾਈ ਅਜੇ ਲੰਬੀ ਚਲੇਗੀ। ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਪਾਜ਼ੇਟਿਵ ਅੱਠ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਨ੍ਹਾਂ ਮਰੀਜ਼ਾਂ ਵਿਚ 19 ਸਾਲਾ ਲੜਕੀ,65 ਸਾਲਾ ਔਰਤ,51,40,60 ਅਤੇ 51 ਸਾਲ ਦੇ ਪੁਰਸ਼ ਅਤੇ 20 ਸਾਲ ਦਾ ਨੌਜਵਾਨ ਸ਼ਾਮਲ ਹੈ। ਸਾਰੇ ਬਾਪੂਧਾਮ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਸੈਕਟਰ 38 ਦੀ ਬਜ਼ੁਰਗ ਔਰਤ ਵੀ ਕਰਾਉਣਾ ਪਾਜ਼ੇਟਿਵ ਪਾਈ ਗਈ ਹੈ। ਸ਼ਹਿਰ ਵਿਚ ਹੁਣ ਕੁੱਲ ਮਰੀਜ਼ਾਂ ਦੀ ਗਿਣਤੀ 67 ਪਹੁੰਚ ਗਈ ਹੈ।

ਚੰਡੀਗੜ੍ਹ ਵਿੱਚ ਮੰਗਲਵਾਰ ਨੂੰ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ 14 ਨਵੇਂ ਸੰਕ੍ਮਿਤ ਮਰੀਜ਼ ਮਿਲੇ ਸਨ, ਉੱਥੇ ਬੁੱਧਵਾਰ ਸਵੇਰੇ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਮੋਹਾਲੀ ਸਿਵਲ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਸਿਵਲ ਹਸਪਤਾਲ ਦੇ ਗੇਟ 'ਤੇ ਤਾਲਾ ਲਗਾ ਕੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਡੇਰਾਬਸੀ ਹਸਪਤਾਲ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਮੋਹਾਲੀ ਵਿਚ ਹੁਣ ਤਕ 65 ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ। ਸਿਹਤ ਮੰਤਰੀ ਦਾ ਇਲਾਕਾ ਹੋਣ ਦੇ ਬਾਵਜੂਦ ਮੋਹਾਲੀ ਪੰਜਾਬ ਵਿਚ ਸਭ ਤੋਂ ਵੱਧ ਕੋਰੋਨਾ ਮਾਮਲਿਆਂ ਵਾਲਾ ਦੂਜਾ ਜ਼ਿਲ੍ਹਾ ਹੈ ਜਦਕਿ 85 ਮਾਮਲਿਆਂ ਦੇ ਨਾਲ ਜਲੰਧਰ ਪਹਿਲੇ ਸਥਾਨ 'ਤੇ ਹੈ।

ਸ਼ਹਿਰ ਦੇ ਸਾਰੇ ਮੁੱਖ ਹਸਪਤਾਲ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਵਿੱਚ ਲਗਾਤਾਰ ਕੋਰੋਨਾ ਵਾਇਰਸ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਸ਼ਹਿਰ ਦੇ ਮੁੱਖ ਹਸਪਤਾਲ ਜਿਨ੍ਹਾਂ ਵਿਚ ਪੀਜੀ ਚੰਡੀਗੜ੍ਹ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਅਤੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ 16 ਦੇ ਡਾਕਟਰ, ਨਰਸਿੰਗ ਸਟਾਫ, ਪੈਰਾ ਮੈਡੀਕਲ ਸਟਾਫ ਅਤੇ ਹੋਰ ਹੈਲਥ ਵਰਕਰ 15 ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੇ ਚਾਰ ਦਿਨਾਂ ਵਿਚ ਇਨ੍ਹਾਂ ਤਿੰਨ ਮੁੱਖ ਹਸਪਤਾਲਾਂ ਵਿੱਚੋਂ ਤਿੰਨ ਡਾਕਟਰ, ਦੋ ਨਰਸਿੰਗ ਅਫਸਰ ਅਤੇ ਦੋ ਵਾਰਡ ਬੁਆਏ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।