Punjab News: ਬੀਐੱਸਐੱਫ ਵਲੋਂ ਸਰਹੱਦੀ ਖੇਤਰ ਫਿਰੋਜ਼ਪੁਰ ਦੇ ਖੇਤਾਂ 'ਚੋਂ ਸ਼ੱਕੀ ਨਸ਼ੀਲੇ ਪਦਾਰਥ ਸਮੇਤ ਡਰੋਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਵਾਨਾਂ ਨੇ ਤੁਰੰਤ ਡਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਪੈਕੇਟ ਨੂੰ ਜ਼ਬਤ ਕਰ ਲਿਆ

BSF recovers drone with suspected narcotic packet in Ferozepur

Punjab News: ਸੀਮਾ ਸੁਰੱਖਿਆ ਬਲਾਂ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜਿਉਂ ਇਕ ਪੈਕੇਟ ਹੈਰੋਇਨ ਅਤੇ ਇਕ ਡਰੋਨ ਜ਼ਬਤ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਰੀਬ 8 ਵਜੇ ਬੀਐਸਐਫ ਦੀ 155 ਬਟਾਲੀਅਨ ਦੇ ਜਵਾਨਾਂ ਨੇ ਰੁਟੀਨ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿਚ ਇਕ ਖੇਤ ਵਿਚ ਇਕ ਛੋਟੇ ਆਕਾਰ ਦੇ ਡਰੋਨ ਅਤੇ ਇਕ ਪੈਕੇਟ ਨੂੰ ਦੇਖਿਆ।

ਜਵਾਨਾਂ ਨੇ ਤੁਰੰਤ ਡਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਪੈਕੇਟ ਨੂੰ ਜ਼ਬਤ ਕਰ ਲਿਆ, ਜਿਸ ਨੂੰ ਚਿੱਟੀ ਪੈਕਿੰਗ ਸਮੱਗਰੀ ਅਤੇ ਕਾਲੇ ਟੇਪ (ਕੁੱਲ ਭਾਰ- 510 ਗ੍ਰਾਮ) ਵਿਚ ਲਪੇਟਿਆ ਗਿਆ ਸੀ। ਪੈਕੇਟ ਨਾਲ ਜੁੜੀ ਇਕ ਰੌਸ਼ਨੀ ਵਾਲੀ ਗੇਂਦ ਵੀ ਮਿਲੀ। ਇਹ ਬਰਾਮਦਗੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੰਢੂ ਕਿਲਚਾ ਦੇ ਨਾਲ ਲੱਗਦੇ ਇਕ ਖੇਤ ਵਿਚ ਹੋਈ। ਬਰਾਮਦ ਕੀਤਾ ਗਿਆ ਡਰੋਨ ਡੀਜੇਆਈ ਮੈਵਿਕ 3 ਕਲਾਸਿਕ ਚੀਨ ਵਿਚ ਬਣਿਆ ਹੋਇਆ ਹੈ।