ਅਮ੍ਰਿੰਤਸਰ 'ਚ ਵਿਸ਼ੇਸ਼ ਮਜ਼ਦੂਰ ਟ੍ਰੇਨ ਰੱਦ, ਗੁਸੇ 'ਚ ਆਏ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਲਗਾਇਆ ਗਿਆ ਹੈ।

Lockdown

ਅਮ੍ਰਿੰਤਸਰ : ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਲਗਾਇਆ ਗਿਆ ਹੈ। ਜਿਸ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਪ੍ਰਵਾਸੀ ਮਜ਼ਦੂਰਾਂ ਨੂੰ ਹੋ ਰਹੀ ਹੈ। ਇਸੇ ਵਿਚ ਹੁਣ ਪੰਜਾਬ ਦੇ ਅਮ੍ਰਿੰਤਸਰ ਵਿਚ ਪ੍ਰਵਾਸੀ ਮਜ਼ਦੂਰਾਂ  ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਅੰਤਿਮ ਸਮੇਂ ਟ੍ਰੇਨ ਰੱਦ ਹੋ ਗਈ ਅਤੇ ਹੁਣ ਉਹ ਸੜਕ ਤੇ ਰਹਿ ਰਹੇ ਹਨ। ਅਮ੍ਰਿੰਤਸਰ ਵਿਚ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਨੇ ਕਿਹਾ ਕਿ ਵੀਰਵਾਰ ਨੂੰ ਉਨ੍ਹਾਂ ਦੀ ਹੈਲਥ ਸਕ੍ਰਿਨਿੰਗ ਕੀਤੀ ਗਈ।

ਉਸ ਤੋਂ ਬਾਅਦ ਬਸ ਚ ਬਿਠਾ ਕੇ ਸਟੇਸ਼ਨ ਲਿਜਾਇਆ ਗਿਆ ਅਤੇ ਫਿਰ ਕਿਹਾ ਗਿਆ ਕਿ ਟ੍ਰੇਨ ਰੱਦ ਹੈ। ਉਦੋਂ ਤੋਂ ਹੀ ਅਸੀਂ ਸੜਕ ਤੇ ਹੀ ਰੁਕੇ ਹੋਏ ਹਾਂ, ਅਸੀਂ ਚਹਾਉਂਦੇ ਹਾਂ ਕਿ ਸਰਕਾਰ ਸਾਨੂੰ ਤੁਰੰਤ ਹੀ ਘਰ ਭੇਜੇ। ਦੱਸ ਦੱਈਏ ਕਿ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਚ ਅਲੱਗ-ਅਲੱਗ ਹਿੱਸਿਆਂ ਵਿਚ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ।

ਅਮ੍ਰਿੰਤਸਰ ਵਰਗੀ ਘਟਨਾ ਹੀ ਕੁਝ ਦਿਨ ਪਹਿਲਾਂ ਮੁੰਬਈ ਵਿਚ ਦੇਖਣ ਨੂੰ ਮਿਲੀ ਸੀ। ਜਿੱਥੇ ਬਾਂਧਰਾ ਦੇ ਕੋਲ ਯੂਪੀ ਜਾਣ ਨੂੰ ਹਜ਼ਾਰਾ ਹੀ ਮਜ਼ਦੂਰ ਇਕੱਠੇ ਹੋ ਗਏ ਸਨ, ਪਰ ਅੰਤਿਮ ਸਮੇਂ ਤੇ ਰਾਜ ਸਰਕਾਰ ਅਤੇ ਰੇਲਵੇ ਦੇ ਵਿਚ ਕੁਮਿਊਨੀਕੇਸ਼ਨ ਗੈਪ ਹੋਣ ਕਰਕੇ ਤਿੰਨ ਟ੍ਰੇਨਾਂ ਨੂੰ ਰੱਦ ਕਰਨਾ ਪਿਆ। ਜਿਸ ਤੋਂ ਬਾਅਦ ਮਜ਼ਦੂਰਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਇਸ ਤੋਂ ਇਲਾਵਾ ਟ੍ਰੇਨ ਲਈ ਰਜਿਸਟ੍ਰੇਸ਼ਨ, ਸਕ੍ਰਿਨਿੰਗ, ਸਟੇਸ਼ਨ ਤੱਕ ਪਹੁੰਚਣ ਅਤੇ ਟ੍ਰੇਨ ਵਿਚ ਖਾਣ ਪੀਣ ਨੂੰ ਲੈ ਕੇ ਮਜ਼ਦੂਰਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਵੀ ਸੁਣਵਾਈ ਜਾਰੀ ਹੈ। ਅਦਾਲਤ ਵੱਲੋਂ ਸਾਰੇ ਹੀ ਰਾਜਾਂ ਦੀਆਂ ਸਰਕਾਰਾਂ ਤੋਂ ਮਜ਼ਦੂਰਾਂ ਦੀ ਘਰ ਵਾਪਸੀ ਅਤੇ ਉਨ੍ਹਾਂ ਦੀ ਦੇਖਭਾਲ ਤੇ ਬਲੂਪ੍ਰਿੰਟ ਮੰਗਿਆ ਹੈ। ਉਧਰ ਕੇਂਦਰ ਸਰਕਾਰ ਦਾਅਵਾ ਕਰ ਰਹੀ ਹੈ  ਕਿ ਹੁਣ ਤੱਕ 91 ਲੱਖ ਮਜ਼ਦੂਰ ਵਾਪਿਸ ਜਾ ਚੁੱਕੇ ਹਨ।