ਗੋਬਿੰਦ ਕਲੋਨੀ ਖਰੜ 'ਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਹੋਰ ਹਾਨੀਕਾਰਕ, ਬਾਹਰੀ ਪਦਾਰਥ ਨਹੀਂ ਪਾਏ ਗਏ

Punjab Dairy Development Board

ਖਰੜ (ਪੰਕਜ ਚੱਢਾ) : ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਚਲਾਈ ਜਾ ਰਹੀ  ਗੋਬਿੰਦ ਕਲੋਨੀ ਖਰੜ 'ਚ ਕੈਂਪ ਲਗਾਇਆ ਗਿਆ। ਮੋਬਾਇਲ ਲੈਬਾਰਟਰੀ ਦੇ ਡੇਅਰੀ ਟੈਕਨੋਲਜਿਸਟ ਦਰਸ਼ਨ ਸਿੰਘ ਨੇ ਦਸਿਆ ਕਿ  ਕੈਂਪ ਦਾ ਉਦਘਾਟਨ ਸਮਾਜ ਸੇਵੀ ਆਗੂ  ਸ੍ਰੀ ਰਾਮ ਲੁਭਾਇਆ ਵਲੋਂ ਕੀਤਾ ਗਿਆ। ਇਸ ਕੈਂਪ 'ਚ 35 ਨਮੂਨੇ ਦੁੱਧ ਖਪਤਕਾਰਾਂ ਵਲੋਂ ਲਿਆਂਦੇ ਗਿਆ ਜਿਨ੍ਹਾਂ 'ਚ 27 ਨਮੂਨੇ ਮਿਆਰਾਂ ਅਨੁਸਾਰ ਪਾਏ ਗਏ ਤੇ 08 ਨਮੂਨਿਆਂ 'ਚ ਪਾਣੀ ਦੀ ਮਿਲਾਵਟ ਪਾਈ ਗਈ ਜਿਸਦੀ ਮਿਕਦਾਰ 11 ਤੋਂ 23 ਪ੍ਰਤੀਸ਼ਤ ਤਕ ਸੀ।

ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਹੋਰ ਹਾਨੀਕਾਰਕ, ਬਾਹਰੀ ਪਦਾਰਥ ਨਹੀਂ ਪਾਏ ਗਏ। ਉਨ੍ਹਾਂ ਦਸਿਆ ਕਿ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਦੌਰਾਨ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸਦਾ ਮਹੱਤਵ ਤੇ ਇਸ ਵਿਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਵੀ ਦਿਤੀ ਗਈ। ਇਸ ਮੌਕੇ ਚੰਪਾ ਦੇਵੀ, ਪੂਨਮ, ਪੂਜਾ, ਨਿਹਾ, ਵਿਸ਼ਾਲੀ, ਓਮ, ਅੰਸੂਮਨ, ਵਿਕਾਸ, ਸੰਜੀਵ ਕੁਮਾਰ, ਹਰਦੇਵ ਸਿੰਘ, ਸੁਦੇਸ਼, ਸੰਜੀਵ, ਗੁਰਦੀਪ ਸਿੰਘ ਸਮੇਤ ਕਲੋਨੀ ਨਿਵਾਸੀ ਹਾਜ਼ਰ ਸਨ।