ਜਲੰਧਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਸਕੂਲ ਬੱਸ ਬੇਕਾਬੂ ਹੋ ਫਲਾਈਓਵਰ ਤੋਂ ਡਿੱਗੀ ਹੇਠਾਂ
ਅੰਮ੍ਰਿਤਸਰ ਮਾਰਗ 'ਤੇ ਸਕੂਲ ਬੱਸ ਦਾ ਸਟੇਰਿੰਗ ਫ੍ਰੀ ਹੋਣ ਨਾਲ ਬੱਸ ਬੇਕਾਬੂ ਹੋ ਕੇ ਪੀ.ਏ.ਪੀ. ਫਲਾਈਓਵਰ ਤੋਂ ਹੇਠਾਂ ਡਿੱਗ ਗਈ।
ਜਲੰਧਰ : ਅੰਮ੍ਰਿਤਸਰ ਮਾਰਗ 'ਤੇ ਸਕੂਲ ਬੱਸ ਦਾ ਸਟੇਰਿੰਗ ਫ੍ਰੀ ਹੋਣ ਨਾਲ ਬੱਸ ਬੇਕਾਬੂ ਹੋ ਕੇ ਪੀ.ਏ.ਪੀ. ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਜਾਣਕਾਰੀ ਦਿੰਦੇ ਹੋਏ ਸਕੂਲ ਬੱਸ ਚਾਲਕ ਗੁਰਨਾਮ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਅਜਨਾਲਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਸਕੂਲ ਦੇ ਕਰੀਬ 20 ਬੱਚਿਆਂ ਨੂੰ ਲੈ ਕੇ ਲਵਲੀ ਯੂਨੀਵਰਸਿਟੀ ਆ ਰਿਹਾ ਸੀ ਕਿ ਪੀ.ਏ.ਪੀ. ਫਲਾਈਓਵਰ ਉੱਤੇ ਸਟੇਰਿੰਗ ਅਚਾਨਕ ਫ੍ਰੀ ਹੋ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਰੇਲਵੇ ਕਰਾਸਿੰਗ ਕੋਲ ਜਾ ਡਿੱਗੀ।
ਹਾਦਸੇ ਵਿੱਚ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਤਸਵੀਰਾਂ 'ਵਨ ਐਂਟਰਟੇਨਮੈਂਟ ਨੈੱਟਵਰਕ' ਤੋਂ ਲਈਆਂ ਗਈਆਂ ਹਨ।ਸੂਚਨਾ ਮਿਲਦੇ ਹੀ ਥਾਣਾ ਰਾਮਾਂਮੰਡੀ ਥਾਣਾ ਬਾਰਾਦਰੀ ਅਤੇ ਪੀਸੀਆਰ ਦੀਆਂ ਟੀਮਾਂ ਮੌਕੇ ਉੱਤੇ ਪਹੁੰਚੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।