ਸਰਕਾਰ ਦਾ ਚੀਨ ਨੂੰ ਝਟਕਾ ; ਬੱਸਾਂ-ਟਰੱਕਾਂ ਦੇ ਟਾਇਰਾਂ 'ਤੇ ਵਧਾਈ ਡਿਊਟੀ

ਏਜੰਸੀ

ਖ਼ਬਰਾਂ, ਵਪਾਰ

ਸਰਕਾਰ ਨੇ ਪੰਜ ਸਾਲ ਲਈ ਡਿਊਟੀ ਲਾਗੂ ਕੀਤੀ

Tyre makers rise as govt slaps duties on some Chinese imports

ਨਵੀਂ ਦਿੱਲੀ : ਸਰਕਾਰ ਨੇ ਭਾਰਤੀ ਟਾਇਰ ਇੰਡਸਟਰੀ ਨੂੰ ਵੱਡੀ ਰਾਹਤ ਦਿੰਦੇ ਹੋਏ ਚੀਨ ਤੋਂ ਦਰਾਮਦ ਹੋਣ ਵਾਲੇ ਸਸਤੇ ਰੇਡੀਏਲ ਟਾਇਰਾਂ 'ਤੇ ਕਾਊਂਟਰਵਿਲਿੰਗ ਡਿਊਟੀ ਲਗਾ ਦਿਤੀ ਹੈ। ਸਰਕਾਰ ਨੇ ਪੰਜ ਸਾਲਾਂ ਤਕ ਲਈ ਇਹ ਡਿਊਟੀ ਲਾਗੂ ਕੀਤੀ ਹੈ, ਮਤਲਬ ਚੀਨ ਦੀ ਸਸਤੀ ਦਰਾਮਦ ਹੁਣ ਘਰੇਲੂ ਇੰਡਸਟਰੀ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ ਹੈ। ਇਹ ਟਾਇਰ 16 ਇੰਚ ਤੋਂ ਉੱਪਰ ਹਨ ਅਤੇ ਆਮ ਤੌਰ 'ਤੇ ਬੱਸਾਂ, ਟਰੱਕਾਂ 'ਚ ਵਰਤੇ ਜਾਂਦੇ ਹਨ।

ਸਰਕਾਰ ਦੇ ਇਸ ਕਦਮ ਨਾਲ ਜੇ.ਕੇ. ਟਾਇਰ, ਸੀਏਟ, ਐਮ.ਆਰ.ਐਫ. ਤੇ ਅਪੋਲੋ ਟਾਇਰਜ਼ ਨੂੰ ਰਾਹਤ ਮਿਲੇਗੀ। ਸਰਕਾਰ ਨੇ ਇਹ ਡਿਊਟੀ ਉਸ ਵਕਤ ਲਗਾਈ ਹੈ, ਜਦੋਂ ਵਾਹਨਾਂ ਦੀ ਵਿਕਰੀ ਤੇਜ਼ੀ ਨਾਲ ਡਿੱਗਣ ਕਾਰਨ ਟਾਇਰ ਇੰਡਸਟਰੀ ਵੀ ਪ੍ਰਭਾਵਿਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਚਾਈਨਾ ਟਾਇਰਾਂ ਦੀ ਦਰਾਮਦ ਘੱਟ ਕੇ ਲਗਭਗ 30,000 ਯੂਨਿਟਸ ਪ੍ਰਤੀ ਮਹੀਨਾ ਰਹਿ ਗਈ ਹੈ, ਜੋ ਦੋ ਸਾਲ ਪਹਿਲਾਂ 1.5 ਲੱਖ ਯੂਨਿਟਸ ਪ੍ਰਤੀ ਮਹੀਨਾ ਸੀ।

ਸਰਕਾਰ ਵਲੋਂ ਕਾਊਂਟਰਵਿਲਿੰਗ ਡਿਊਟੀ ਲਾਉਣ ਦਾ ਇੰਡਸਟਰੀ ਨੇ ਸਵਾਗਤ ਕੀਤਾ ਹੈ। ਹਾਲਾਂਕਿ ਉਸ ਨੇ ਇਹ ਵੀ ਚਿੰਤਾ ਜਤਾਈ ਕਿ ਚਾਈਨਿਜ਼ ਫ਼ਰਮਾਂ ਥਾਈਲੈਂਡ ਤੇ ਵੀਅਤਨਾਮ ਜ਼ਰੀਏ ਭਾਰਤ 'ਚ ਸਸਤੀ ਦਰਾਮਦ 'ਤੇ ਮਾਲ ਦੀ ਸਪਲਾਈ ਜਾਰੀ ਰੱਖ ਸਕਦੀਆਂ ਹਨ। ਸਰਕਾਰ ਨੇ ਤਕਰੀਬਨ 8 ਟੈਰਿਫ਼ ਆਈਟਮਾਂ 'ਤੇ ਡਿਊਟੀ 9.12 ਫ਼ੀ ਸਦੀ ਤੋਂ 17.57 ਫ਼ੀ ਸਦੀ ਤਕ ਵਧਾਈ ਹੈ। ਨੋਟੀਫ਼ਿਕੇਸ਼ਨ 'ਚ ਬਕਾਇਦਾ ਚਾਈਨਿਜ਼ ਪ੍ਰੋਡਿਊਸਰਾਂ ਦਾ ਨਾਂ ਵੀ ਹੈ।