Pathankot News : ਪੰਜਾਬ ਵਿਚ ਵੱਡੀ ਸਾਜ਼ਿਸ਼ ਹੋਣ ਦੀ ਕੋਸ਼ਿਸ਼, ਵੇਖਿਆ ਗਿਆ ਇਕ ਹਥਿਆਰਬੰਦ ਸ਼ੱਕੀ, ਪੰਜਾਬ ਪੁਲਿਸ ਨੇ ਜਾਰੀ ਕੀਤਾ ਸਕੈਚ
Pathankot News : 3 ਦਿਨਾਂ ਤੋਂ ਲਗਾਤਾਰ ਸਰਚ ਆਪਰੇਸ਼ਨ ਜਾਰੀ, ਲੋਕਾਂ ਨੂੰ ਅਪੀਲ
Pathankot Suspicious Person Spotted Search Operation Continues: ਪਠਾਨਕੋਟ 'ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਕੋਟ ਪੱਤੀਆਂ 'ਚ ਇਕ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ ਹੈ। ਦੱਸ ਦੇਈਏ ਕਿ ਬੀਤੀ ਰਾਤ ਵੀ ਪਠਾਨਕੋਟ ਜ਼ਿਲ੍ਹੇ ਦੇ ਨੇੜਲੇ ਪਿੰਡ ਕੀੜੀ ਗੰਡਿਆਲ ਵਿੱਚ ਕੋਈ ਅਣਪਛਾਤਾ ਵਿਅਕਤੀ ਮੌਜੂਦ ਮਿਲਿਆ ਸੀ। ਜਿਸ ਕਾਰਨ ਅੱਜ ਤੀਜੇ ਦਿਨ ਵੀ ਪਠਾਨਕੋਟ ਪੁਲਿਸ ਨੇ ਹੋਰ ਏਜੰਸੀਆਂ ਅਤੇ ਫੋਰਸਾਂ ਦੀ ਮਦਦ ਨਾਲ ਦਿਨ ਭਰ ਸਰਚ ਅਭਿਆਨ ਚਲਾਇਆ।
ਇਹ ਵੀ ਪੜ੍ਹੋ: Himachal Weather: ਹਿਮਾਚਲ ਘੁੰਮਣ ਵਾਲਿਆਂ ਲਈ ਜ਼ਰੂਰੀ ਖਬਰ, ਅਗਲੇ ਇਕ ਹਫਤੇ ਲਗਾਤਾਰ ਪਵੇਗਾ ਭਾਰੀ ਮੀਂਹ, ਕਈਆਂ ਦੇ ਰਾਹ ਵਿਚ ਫਸੇ ਵਾਹਨ
ਜਿਸ ਤੋਂ ਬਾਅਦ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਵਲੋਂ ਇਕ ਸ਼ੱਕੀ ਵਿਅਕਤੀ ਦਾ ਸਕੈਚ ਜਾਰੀ ਕੀਤਾ ਗਿਆ ਹੈ। ਜਿਸ ਨੂੰ ਬੀਤੀ ਰਾਤ ਪੰਜਾਬ ਜੰਮੂ ਸਰਹੱਦ 'ਤੇ ਜੰਮੂ ਦੇ ਕੇਦੀ ਗੰਢਿਆਲ ਇਲਾਕੇ 'ਚ ਦੇਖਿਆ ਗਿਆ। ਡੀਆਈਜੀ ਬਾਰਡਰ ਰੇਂਜ ਨੇ ਵੀ ਪ੍ਰੈੱਸ ਨੋਟ ਜਾਰੀ ਕਰਕੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Haryana Secretariat office Snake: ਚੰਡੀਗੜ੍ਹ ਵਿਚ ਹਰਿਆਣਾ ਸਕੱਤਰੇਤ ਦੇ ਦਫਤਰ ਵਿਚ ਵੜਿਆ ਸੱਪ, ਡਰੇ ਮੁਲਾਜ਼ਮ
ਜਾਣਕਾਰੀ ਦੇਣ ਲਈ ਜਾਰੀ ਕੀਤੇ ਗਏ ਨੰਬਰ
ਜਿਸ ਵਿੱਚ ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ। ਦੱਸ ਦੇਈਏ ਕਿ ਪਠਾਨਕੋਟ ਪੁਲਿਸ ਦਾ ਕੰਟਰੋਲ ਰੂਮ ਨੰਬਰ ਵੀ ਜਾਣਕਾਰੀ ਦੇਣ ਲਈ ਜਾਰੀ ਕੀਤਾ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
87280-33500 (ਕੰਟਰੋਲ ਰੂਮ)
98722-00309 (ਡੀ.ਐਸ.ਪੀ. ਦਿਹਾਤੀ)
99884-11405 (ਐਸ.ਐਚ.ਓ. ਨਰੋਟ ਜੈਮਲ ਸਿੰਘ)
(For more news apart from pathankot suspicious person spotted search operation continues, stay tuned to Rozana Spokesman)