ਪੂਰੇ ਹੋਣਗੇ ਵਾਅਦੇ! ਕਿਹੜਾ ਵਾਅਦਾ ਪੂਰਾ ਹੋਇਆ ਜਾਂ ਕਿਹੜਾ ਬਾਕੀ CM ਬਣਵਾ ਰਹੇ ਨੇ ਰਿਪੋਰਟ

ਏਜੰਸੀ

ਖ਼ਬਰਾਂ, ਪੰਜਾਬ

 ਸੀ.ਐੱਮ.ਓ. ਦੁਆਰਾ ਤਿਆਰ ਕੀਤੀ ਜਾਣ ਵਾਲੀ ਰਿਪੋਰਟ ਵਿਚ ਸਰਕਾਰ ਦੇ 4 ਸਾਲਾਂ ਦੇ ਵੇਰਵੇ ਹੋਣਗੇ

Captain Amarinder Singh

ਚੰਡੀਗੜ੍ਹ - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੀ ਤਕਰਾਰ ਖ਼ਤਮ ਨਹੀਂ ਹੋਈ ਹੈ, ਕਿਉਂਕਿ ਮੁੱਖ ਮੰਤਰੀ ਸਿੱਧੂ ਵੱਲੋਂ ਮੁੜ ਉਠਾਏ ਗਏ 5 ਮੁੱਦਿਆਂ ਤੋਂ ਨਾਰਾਜ਼ ਹਨ, ਕਿਉਂਕਿ ਇਹ ਉਹੀ ਮੁੱਦੇ ਹਨ, ਜਿਸ ਕਾਰਨ ਆਪਸ ਵਿਚ ਤਕਰਾਰ ਹੋ ਗਈ ਸੀ। ਕੈਪਟਨ ਨੇ ਹਾਈ ਕਮਾਂਡ ਦੁਆਰਾ ਦਿੱਤੇ 18 ਨੁਕਤਿਆਂ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ, ਉਥੇ ਉਹਨਾਂ ਨੇ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਹਾਈਕਮਾਨ ਵੱਲੋਂ ਦਿੱਤੇ 18 ਨੁਕਤਿਆਂ ‘ਤੇ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਠੋਸ ਜਵਾਬ ਦਿੱਤੇ ਜਾ ਸਕਣ।

ਇਹ ਵੀ ਪੜ੍ਹੋ -  ਮਜ਼ਦੂਰ ਪਰਿਵਾਰ ਦੀ ਧੀ ਦੀ ਸੁਰੀਲੀ ਆਵਾਜ਼ ਨੇ ਮੋਹਿਆ ਲੋਕਾਂ ਦਾ ਦਿਲ, ਬਣਨਾ ਚਾਹੁੰਦੀ ਹੈ ਵੱਡੀ ਗਾਇਕਾ

ਇਸ ਰਿਪੋਰਟ ਵਿਚ ਸਾਰੇ ਨਿਕਤਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, 2017 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਕਾਂਗਰਸ ਦੁਆਰਾ ਕੀਤੇ ਵਾਅਦਿਆਂ 'ਤੇ ਕੀ ਕੰਮ ਹੋਇਆ ਹੈ ਅਤੇ ਜਿਨ੍ਹਾਂ ਮੁੱਦਿਆਂ 'ਤੇ ਹੰਗਾਮਾ ਹੋ ਰਿਹਾ ਹੈ, ਉਹਨਾਂ 'ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸੀ.ਐੱਮ.ਓ. ਦੁਆਰਾ ਤਿਆਰ ਕੀਤੀ ਜਾਣ ਵਾਲੀ ਰਿਪੋਰਟ ਵਿਚ ਸਰਕਾਰ ਦੇ 4 ਸਾਲਾਂ ਦੇ ਵੇਰਵੇ ਹੋਣਗੇ, ਸਰਕਾਰ ਨੇ ਇਨ੍ਹਾਂ 4 ਸਾਲਾਂ ਵਿਚ ਕਿਹੜੇ ਕਦਮ ਚੁੱਕੇ, ਜਿਸ ਨਾਲ ਲੋਕਾਂ ਨੂੰ ਲਾਭ ਹੋਇਆ। 

ਰਿਪੋਰਟ ਵਿਚ ਸਰਕਾਰ ਵੱਲੋਂ ਬੇਅਦਬੀ, ਬੇਰੁਜ਼ਗਾਰੀ, ਤਸਕਰੀ, ਕਿਸਾਨਾਂ ਅਤੇ ਕਰਮਚਾਰੀਆਂ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਕਾਂਗਰਸ ਦੇ ਸੀਨੀਅਰ ਕਾਂਗਰਸੀ ਨੇਤਾ ਹਰੀਸ਼ ਰਾਵਤ ਨੂੰ ਹਾਈਕਮਾਨ ਕਿਸੇ ਵੀ ਸਮੇਂ ਪੰਜਾਬ ਮਾਮਲਿਆਂ ਦੇ ਇੰਚਾਰਜ ਦੇ ਅਹੁਦੇ ਤੋਂ ਹਟਾਉਣ ਦੀ ਤਿਆਰੀ ਕਰ ਰਹੀ ਹੈ। 

ਇਹ ਵੀ ਪੜ੍ਹੋ -  Monsoon Session: ਲੋਕ ਸਭਾ ਵਿਚ ਹੰਗਾਮੇ 'ਤੇ ਸਪੀਕਰ ਦੀ ਚੇਤਾਵਨੀ, ਕਿਹਾ ਹੋਵੇਗਾ ਐਕਸ਼ਨ

ਹਾਲਾਂਕਿ, ਇਸ ਸੰਬੰਧ ਵਿਚ ਹਰੀਸ਼ ਰਾਵਤ ਨੇ ਖ਼ੁਦ ਕਿਹਾ ਹੈ ਕਿ ਉਤਰਾਖੰਡ ਦੀ ਮਹੱਤਵਪੂਰਣ ਜ਼ਿੰਮੇਵਾਰੀ ਉਹਨਾਂ ਦੇ ਸਿਰ ‘ਤੇ ਹੈ, ਕਿਉਂਕਿ ਹਾਈ ਕਮਾਨ ਨੇ ਸਰਕਾਰ ਨੂੰ 18 ਨੁਕਤਿਆਂ ‘ਤੇ ਤੇਜ਼ੀ ਨਾਲ ਕੰਮ ਕਰਨ ਲਈ ਕਿਹਾ ਹੈ। ਸੀ.ਐੱਮ.ਓ ਦੁਆਰਾ ਤਿਆਰ ਕੀਤੀ ਜਾਣ ਵਾਲੀ ਰਿਪੋਰਟ ਹਾਈ ਕਮਾਂਡ ਨੂੰ ਭੇਜੀ ਜਾਵੇਗੀ, ਜਦੋਂਕਿ ਇਹ ਰਿਪੋਰਟ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਵੀ ਭੇਜੀ ਜਾਵੇਗੀ।