ਮੁਹਾਲੀ ਦੇ ਸਪੋਰਟਸ ਕੰਪਲੈਕਸ ਤੋਂ ਵੱਡੀ ਖ਼ਬਰ, ਖਿਡਾਰੀਆਂ ਨੂੰ ਖਵਾ ਦਿਤਾ ਕਿਰਲੀ ਵਾਲਾ ਦਲੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

50 ਦੇ ਕਰੀਬ ਬੱਚੇ ਹਸਪਤਾਲ ਭਰਤੀ

photo

 

ਮੋਹਾਲੀ- ਮੋਹਾਲੀ ਦੇ ਸੈਕਟਰ 78 ਸਪੋਰਟਸ ਕੰਪਲੈਕਸ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਸਟੇਡੀਅਮ ਵਿਚ ਖੇਡਣ ਆਏ ਬੱਚਿਆਂ ਦੀ ਤਬੀਅਤ ਵਿਗੜੀ ਗਈ। ਕਰੀਬ 50 ਬੱਚਿਆਂ ਨੂੰ ਮੋਹਾਲੀ ਦੇ ਫੇਜ਼ 6 ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਮੁਹਾਲੀ 'ਚ ਰਿਸ਼ਤੇ ਹੋਏ ਤਾਰ-ਤਾਰ, ਪਿਓ ਨੇ ਧੀ ਨਾਲ ਕੀਤਾ ਬਲਾਤਕਾਰ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਵੇਰੇ ਬੱਚਿਆਂ ਨੂੰ ਨਾਸ਼ਤੇ ਵਿਚ ਦਲੀਆ ਦਿਤਾ ਗਿਆ। ਦਲੀਏ ਵਿਚ ਕਿਰਲੀ ਮਿਲੀ। ਜਿਸ ਨੂੰ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲ਼ਾਜ ਕੀਤਾ ਜਾ ਰਿਹਾ ਹੈ। 

 ਇਹ ਵੀ ਪੜ੍ਹੋ: ਪਟਿਆਲਾ 'ਚ ਮਾਂ- ਪੁੱਤ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਰਿਸ਼ਤੇਦਾਰ ਹੀ ਨਿਕਲਿਆ ਕਾਤਲ