ਨਸ਼ੇ ਦੀ ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਦੁਬਈ ਰਹਿੰਦੇ ਪਿਤਾ ਨੇ ਵੀ ਸਦਮੇ ’ਚ ਤੋੜਿਆ ਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਮਹੀਨੇ ਬਾਅਦ ਦੇਹ ਪਿੰਡ ਪਹੁੰਚਣ ’ਤੇ ਹੋਇਆ ਜਗਤਾਰ ਸਿੰਘ ਦਾ ਅੰਤਮ ਸਸਕਾਰ

Jagtar Singh (Left) and Kamaljeet Singh (Right)

 

ਕਪੂਰਥਲਾ: ਹਲਕਾ ਭੁਲੱਥ ਅਧੀਨ ਪੈਂਦੇ ਪਿੰਡ ਲੰਮੇ ਵਿਖੇ ਕਰੀਬ ਇਕ ਮਹੀਨਾ ਪਹਿਲਾਂ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਇਕਲੌਤੇ ਪੁੱਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਦੁਬਈ ਰਹਿੰਦੇ 20 ਸਾਲਾ ਕਮਲਜੀਤ ਸਿੰਘ ਦੇ ਪਿਤਾ ਨੇ ਵੀ ਦਮ ਤੋੜ ਦਿਤਾ।

ਇਹ ਵੀ ਪੜ੍ਹੋ: ਮਨੀਪੁਰ ਜਿਨਸੀ ਸੋਸ਼ਣ ਮਾਮਲਾ: CBI ਨੇ ਅਣਪਛਾਤਿਆਂ ਵਿਰੁਧ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

ਮ੍ਰਿਤਕ ਨੌਜਵਾਨ ਦੇ ਮਾਤਾ ਕਮਲੇਸ਼ ਕੌਰ ਨੇ ਦਸਿਆ ਕਿ ਪਿੰਡ ਦਾ ਇਕ ਨੌਜਵਾਨ ਉਨ੍ਹਾਂ ਦੇ ਲੜਕੇ ਨੂੰ ਨਕੋਦਰ ਬਾਬਾ ਮੁਰਾਦ ਸ਼ਾਹ ਜਾਣ ਲਈ ਕਹਿ ਕੇ ਘਰੋਂ ਲੈ ਗਿਆ ਪਰ ਰਾਤ ਤਕ ਉਹ ਵਾਪਸ ਨਹੀਂ ਆਏ। ਦੇਰ ਰਾਤ ਕਰੀਬ 9 ਵਜੇ ਉਸ ਨੇ ਫੋਨ ਉਤੇ ਅਪਣੇ ਲੜਕੇ ਨਾਲ ਗੱਲ ਵੀ ਕੀਤੀ ਪਰ ਇਕ ਘੰਟੇ ਬਾਅਦ ਫੋਨ ਬੰਦ ਆਉਣ ਲੱਗਿਆ। 23 ਜੂਨ ਦੀ ਸਵੇਰੇ ਅਨੀਸ਼ ਨਾਂਅ ਦੇ ਨੌਜਵਾਨ ਨੇ ਫ਼ੋਨ ਕਰਕੇ ਦਸਿਆ ਕਿ ਕਮਲਜੀਤ ਪਿੰਡ ਖੋਜਪੁਰ ਦੇ ਸ਼ਮਸ਼ਾਨਘਾਟ ਵਿਚ ਡਿੱਗਿਆ ਪਿਆ ਹੈ । ਜਦੋਂ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਦਸਿਆ ਕਿ ਉਸ ਦੀ ਮੌਤ ਨਸ਼ੇ ਕਾਰਨ ਹੋਈ ਹੈ ਤੇ ਸਰੀਰ ’ਤੇ ਪੰਜ ਟੀਕਿਆਂ ਦੇ ਨਿਸ਼ਾਨ ਵੀ ਹਨ।

ਇਹ ਵੀ ਪੜ੍ਹੋ: ਕੈਨੇਡਾ ਦੇ ਰਿਚਮੰਡ 'ਚ ਗੈਂਗਸਟਰ ਰਵਿੰਦਰ ਸਮਰਾ ਦਾ ਕਤਲ 

ਇਸ ਤੋਂ ਬਾਅਦ ਕੁੱਝ ਸਾਲਾਂ ਤੋਂ ਦੁਬਈ ਰਹਿ ਰਹੇ ਕਮਲਜੀਤ ਸਿੰਘ ਦੇ ਪਿਤਾ ਜਗਤਾਰ ਸਿੰਘ ਸੋਨੀ ਦੀ ਮੌਤ ਦੀ ਖ਼ਬਰ ਮਿਲੀ। ਕਾਫੀ ਜੱਦੋ ਜਹਿਦ ਤੋਂ ਬਾਅਦ ਉਨ੍ਹਾਂ ਦੀ ਦੇਹ ਇਕ ਮਹੀਨੇ ਬਾਅਦ 28 ਜੁਲਾਈ ਨੂੰ  ਪਿੰਡ ਪਹੁੰਚੀ, ਜਿਸ ਮਗਰੋਂ ਜਗਤਾਰ ਸਿੰਘ ਸੋਨੀ ਦਾ ਸਸਕਾਰ ਕਰ ਦਿਤਾ। ਇਸ ਮੌਕੇ ਮ੍ਰਿਤਕ ਕਮਲਜੀਤ ਸਿੰਘ ਦੀ ਮਾਤਾ ਕਮਲੇਸ਼ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ।