ਅਨੰਦਪੁਰ ਸਾਹਿਬ ਤੋਂ ਗੁਰੂ ਦਾ ਜਥੇਦਾਰ ਬਣ ਕੇ ਵਿਧਾਨ ਸਭਾ 'ਚ ਬੈਠਿਆ ਰਾਣਾ ਕੇ.ਪੀ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕਾਂਡ ਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਰੀਪੋਰਟ 'ਤੇ ਪੰਜਾਬ ਵਿਧਾਨ ਸਭਾ ਵਿਚ ਅੱਜ ਹੋਈ ਬਹਿਸ ਇਤਿਹਾਸਕ..........

Rana KP Singh

ਨੰਗਲ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਕਾਂਡ ਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਦੀ ਰੀਪੋਰਟ 'ਤੇ ਪੰਜਾਬ ਵਿਧਾਨ ਸਭਾ ਵਿਚ ਅੱਜ ਹੋਈ ਬਹਿਸ ਇਤਿਹਾਸਕ ਹੋ ਨਿਬੜੀ। ਅੱਜ ਸਿੱਖਾਂ ਦੇ ਸਰਵਉਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਹੋਈ ਇਸ ਬਹਿਸ ਨੂੰ ਲੋਕਾਂ ਵਲੋਂ ਧਾਰਮਕ ਪੱਖ ਵਲੋਂ ਵੀ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਅਪਣੇ ਸਾਰੇ ਧਾਰਮਕ ਫ਼ੈਸਲੇ ਤਖ਼ਤਾਂ ਦੇ ਜਥੇਦਾਰਾਂ ਤੋਂ ਕਰਵਾਏ ਜਾਂਦੇ ਹਨ ਪਰ ਅੱਜ ਇਸ ਨੂੰ ਕੁਦਰਤ ਦਾ ਕਰਿਸ਼ਮਾ ਹੀ ਕਿਹਾ ਜਾ ਸਕਦਾ ਹੈ

ਕਿ ਅੱਜ ਜਦਂੋ ਵਿਧਾਨ ਸਭਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਬਹਿਸ ਚੱਲੀ ਤਾਂ ਉਥੇ ਵੀ ਜਥੇਦਾਰ ਖ਼ਾਲਸਾ ਪੰਥ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਬੈਠਾ ਸੀ। ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਹੋ ਰਹੀ ਹੈ ਜੋ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣ ਕੇ ਵਿਧਾਨ ਸਭਾ ਵਿਚ ਪਹੁੰਚੇ ਅਤੇ ਅੱਜ ਚਰਚਾ ਰਹੀ ਕਿ ਸ਼ਾਇਦ ਸ੍ਰੀ ਗੁਰੂ ਗੰ੍ਰਥ ਸਾਹਿਬ ਨੇ ਅੱਜ ਦੇ ਦਿਨ ਲਈ ਹੀ ਰਾਣਾ ਕੰਵਰਪਾਲ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਤਾਇਆ ਸੀ ਅਤੇ ਅਪਣੇ ਜਥੇਦਾਰ ਬਣਾ ਕੇ ਵਿਧਾਨ ਸਭਾ 'ਚ ਸਪੀਕਰ ਬਣਾਇਆ ਸੀ।

ਇਥੇ ਦੱਸਣਾ ਬਣਦਾ ਹੈ ਕਿ ਰਾਣਾ ਕੰਵਰਪਾਲ ਦੇ ਪੁਰਖੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਦਦਗਾਰ ਸਨ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸੀ ਹੋਈ ਕਟਾਰ ਅੱਜ ਵੀ ਇਨ੍ਹਾਂ ਦੇ ਪੁਰਖਿਆਂ ਕੋਲ ਸਨਮਾਨ ਨਾਲ ਰੱਖੀ ਹਈ ਹੈ। ਰਾਣਾ ਕੰਵਰ ਪਾਲ ਸਿੰਘ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੂਰਾ ਨਿਸ਼ਚਾ ਰਖਦੇ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁਤ ਜਾਣਕਾਰੀ ਰਖਦੇ ਹਨ।

ਉਹ ਹਮੇਸ਼ਾ ਅਪਣੇ ਭਾਸ਼ਣਾਂ ਵਿਚ ਵੀ ਅਕਸਰ ਹੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਿੱਤ ਕੇ ਅਪਣੇ ਆਪ ਨੂੰ ਵਡਭਾਗਾ ਦੱਸਦੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਦੋਂ ਪਹਿਲੀ ਵਾਰ ਸਾਲ 2002 ਵਿਚ ਰਾਣਾ ਕੰਵਰਪਾਲ ਸਿੰਘ ਨੂੰ ਨੰਗਲ ਵਿਧਾਨ ਸਭਾ ਤੋਂ ਟਿਕਟ ਦਿਤੀ ਸੀ ਤਾ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਲੈਣ ਦੇ ਇੱਛੁਕ ਸਨ।