ਰੱਖੜੀ ਮੌਕੇ ਪੰਜਾਬ ’ਚ 2 ਘੰਟੇ ਦੇਰੀ ਨਾਲ ਖੁੱਲ੍ਹਣਗੇ ਸਕੂਲ ਅਤੇ ਦਫ਼ਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਰੱਖੜੀ ਵਾਲੇ ਦਿਨ ਸਰਕਾਰੀ ਦਫ਼ਤਰਾਂ ਦਾ ਸਮਾਂ 9 ਵਜੇ ਦੀ ਬਜਾਏ ਸਵੇਰੇ 11 ਵਜੇ ਕੀਤਾ ਗਿਆ ਹੈ।

Image: For representation purpose only.

 

ਚੰਡੀਗੜ੍ਹ: ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਨੇ ਸਕੂਲਾਂ ਅਤੇ ਦਫ਼ਤਰਾਂ ਦੇ ਸਮੇਂ 'ਚ ਬਦਲਾਅ ਕੀਤਾ ਹੈ। ਇਸ ਦੌਰਾਨ ਭਲਕੇ 30 ਅਗਸਤ ਨੂੰ ਸਕੂਲ ਅਤੇ ਦਫ਼ਤਰ 2 ਘੰਟੇ ਦੇਰੀ ਨਾਲ ਖੁੱਲ੍ਹਣਗੇ। ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਰੱਖੜੀ ਵਾਲੇ ਦਿਨ ਸਰਕਾਰੀ ਦਫ਼ਤਰਾਂ ਦਾ ਸਮਾਂ 9 ਵਜੇ ਦੀ ਬਜਾਏ ਸਵੇਰੇ 11 ਵਜੇ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਮਲਕੀਤ ਦਾਸ ਦੀ ਗਊਸ਼ਾਲਾ 'ਚ 20 ਲੱਖ ਰਿਸ਼ਵਤ ਲੈਣ ਦੇ ਮਾਮਲੇ ਵਿਚ ਤਤਕਾਲੀ IG ਦੀ ਭੂਮਿਕਾ

ਇਸੇ ਤਰ੍ਹਾਂ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਦੀ ਬਜਾਏ ਸਵੇਰੇ 10 ਵਜੇ ਕੀਤਾ ਗਿਆ ਹੈ। ਇਸ ਦੌਰਾਨ ਛੁੱਟੀ ਦਾ ਸਮਾਂ ਪਹਿਲਾਂ ਵਾਲਾ ਹੀ ਹੋਵੇਗਾ। ਉਧਰ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੱਖੜ ਪੁੰਨਿਆ ਦੇ ਮੇਲੇ ਸਬੰਧੀ ਬਾਬਾ ਬਕਾਲਾ ਕਸਬੇ ਵਿਚ ਪੈਂਦੇ ਬਲਾਕ ਰਈਆ-1 ਅਤੇ ਰਈਆ-2 ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ 30 ਅਗਸਤ ਤੋਂ ਇਕ ਸਤੰਬਰ ਤਕ ਛੁੱਟੀਆਂ ਦਾ ਐਲਾਨ ਕਰ ਦਿਤਾ ਗਿਆ ਹੈ।