ਡਿਊਟੀ ਵਿਚ ਕੁਤਾਹੀ ਦੇ ਇਲਜ਼ਾਮ ਤਹਿਤ SDM ਨੰਗਲ ਉਦੇਦੀਪ ਸਿੰਘ ਸਿੱਧੂ ਮੁਅੱਤਲ
ਹੜ੍ਹਾਂ ਦੌਰਾਨ ਡਿਊਟੀ ਪ੍ਰਤੀ ਗੈਰ ਜ਼ਿੰਮੇਵਾਰਾਨਾ ਰਵੱਈਏ ਦੇ ਚਲਦਿਆਂ ਹੋਈ ਕਾਰਵਾਈ
ਰੂਪਨਗਰ: ਹੜ੍ਹਾਂ ਦੌਰਾਨ ਡਿਊਟੀ ਵਿਚ ਕੁਤਾਹੀ ਦੇ ਇਲਜ਼ਾਮ ਤਹਿਤ ਪੰਜਾਬ ਸਰਕਾਰ ਵਲੋਂ ਐਸ.ਡੀ.ਐਮ. ਨੰਗਲ ਉਦੇਦੀਪ ਸਿੰਘ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਜਾਰੀ ਪੱਤਰ ਅਨੁਸਾਰ ਉਦੇਦੀਪ ਸਿੰਘ ਸਿੱਧੂ, ਪੀ.ਸੀ.ਐਸ. ’ਤੇ ਬਤੌਰ ਉਪ ਮੰਡਲ ਮੈਜਿਸਟਰੇਟ, ਨੰਗਲ ਵਿਖੇ ਤੈਨਾਤੀ ਦੌਰਾਨ ਸਬ ਡਵੀਜਨ, ਨੰਗਲ ਵਿਖੇ ਹੜ੍ਹਾਂ ਦੀ ਅਪਾਤਕਾਲੀਨ ਸਥਿਤੀ ਸਮੇਂ ਫਲੈਂਡ ਸਾਈਟ ਦੇ ਦੌਰੇ ਦੌਰਾਨ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਅਚਾਨਕ ਗੈਰ-ਹਾਜ਼ਰ ਰਹਿਣ ਅਤੇ ਉੱਚ ਅਧਿਕਾਰੀਆਂ ਨਾਲ ਕੋਈ ਤਾਲਮੇਲ ਕਾਇਮ ਨਾ ਕਰਨ ਦੇ ਇਲਜ਼ਾਮ ਹਨ।
ਇਹ ਵੀ ਪੜ੍ਹੋ: ਇਮਰਾਨ ਖ਼ਾਨ ਨੂੰ ਰਾਹਤ ਤੋਂ ਬਾਅਦ ਝਟਕਾ, ਰਿਹਾਈ ਤੋਂ ਬਾਅਦ ਹੁਣ ਸਿਫ਼ਰ ਮਾਮਲੇ 'ਚ ਗ੍ਰਿਫ਼ਤਾਰ
ਇਸ ਦੇ ਚਲਦਿਆਂ ਡਿਊਟੀ ਪ੍ਰਤੀ ਗੈਰ-ਜਿੰਮੇਵਾਰਾਨਾ ਰਵੱਈਆਂ ਦਿਖਾਉਣ ਕਾਰਨ ਉਨ੍ਹਾਂ ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4(1) ਅਧੀਨ ਤੁਰਤ ਪ੍ਰਭਾਵ ਤੋਂ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ ’ਚ ਲੋਕਾਂ ਦੀ ਜੀਣ ਦੀ ਸੰਭਾਵਨਾ 11.9 ਸਾਲ ਘੱਟ ਹੋਣ ਦਾ ਖਦਸ਼ਾ
ਜਾਰੀ ਪੱਤਰ ਅਨੁਸਾਰ ਮੁਅੱਤਲੀ ਦੌਰਾਨ ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਜਿਲਦ-1, ਭਾਗ-1 ਦੇ ਨਿਯਮ 7.2 ਅਧੀਨ ਦਰਜ ਉਪਬੰਧਾਂ ਅਨੁਸਾਰ ਗੁਜ਼ਾਰਾ ਭੱਤਾ ਮਿਲੇਗਾ। ਇਸ ਤੋਂ ਇਲਾਵਾ ਅਧਿਕਾਰੀ ਦਾ ਹੈੱਡ ਕੁਆਟਰ, ਚੰਡੀਗੜ੍ਹ ਵਿਖੇ ਹੋਵੇਗਾ ਅਤੇ ਉਹ ਸਮਰੱਥ ਅਥਾਰਟੀ ਦੀ ਪੂਰਵ ਪ੍ਰਵਾਨਗੀ ਤੋਂ ਬਗੈਰ ਆਪਣਾ ਹੈੱਡ ਕੁਆਟਰ ਨਹੀਂ ਛੱਡੇਗਾ।