ਕੌਣ ਕਹਿੰਦਾ ਕਿ ਮੁੱਦੇ ਹੱਲ ਨਹੀਂ ਹੋ ਰਹੇ, ਘਰ-ਘਰ ਚੰਨੀ ਚੰਨੀ ਹੋਈ ਪਈ ਹੈ- ਪਰਮਿੰਦਰ ਸਿੰਘ ਪਿੰਕੀ
ਉਹਨਾਂ ਕਿਹਾ ਕਿ ਹਮੇਸ਼ਾਂ ਸੰਗਠਨ ਵੱਡਾ ਹੁੰਦਾ ਹੈ, ਕੋਈ ਵਿਅਕਤੀ ਵੱਡਾ ਨਹੀਂ ਹੁੰਦਾ। ਇਹ ਨਵਜੋਤ ਸਿੱਧੂ ਦਾ ਅਪਣਾ ਫੈਸਲਾ ਹੈ।
ਚੰਡੀਗੜ੍ਹ (ਅਮਨਦੀਪ ਕੌਰ): ਨਵਜੋਤ ਸਿੱਧੂ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸਾਡੀ ਪਾਰਟੀ ਬਹੁਤ ਵਧੀਆ ਚੱਲ ਰਹੀ ਹੈ। ਉਹਨਾਂ ਕਿਹਾ ਕਿ ਹਮੇਸ਼ਾਂ ਸੰਗਠਨ ਵੱਡਾ ਹੁੰਦਾ ਹੈ, ਕੋਈ ਵਿਅਕਤੀ ਵੱਡਾ ਨਹੀਂ ਹੁੰਦਾ। ਇਹ ਨਵਜੋਤ ਸਿੱਧੂ ਦਾ ਅਪਣਾ ਫੈਸਲਾ ਹੈ।
ਹੋਰ ਪੜ੍ਹੋ: ਖ਼ੁਸ਼ਖ਼ਬਰੀ! ਦੇਸ਼ ਵਿਚ ਸੀਨੀਅਰ ਨਾਗਰਿਕਾਂ ਨੂੰ ਨੌਕਰੀ ਦਿਵਾਉਣ ਲਈ ਖੋਲਿਆ ਜਾਵੇਗਾ Employment exchange
ਵਿਧਾਇਕ ਨੇ ਕਿਹਾ, “ਚਰਨਜੀਤ ਸਿੰਘ ਚੰਨੀ ਸਾਡੇ ਆਗੂ ਹਨ ਤੇ ਸਾਡੀ ਪਾਰਟੀ ਬਹੁਤ ਵਧੀਆ ਚੱਲ ਰਹੀ ਹੈ। ਹਮੇਸ਼ਾਂ ਸੰਗਠਨ ਵੱਡਾ ਹੁੰਦਾ ਹੈ ਕੋਈ ਵਿਅਕਤੀ ਵੱਡਾ ਨਹੀਂ ਹੁੰਦਾ। ਅਸੀਂ ਦੇਸ਼ ਦੀ ਸੇਵਾ ਕਰਨੀ ਹੈ, ਕਾਂਗਰਸ ਪਾਰਟੀ ਕੋਈ ਪ੍ਰਾਈਵੇਟ ਕੰਪਨੀ ਨਹੀਂ ਹੈ”।
ਹੋਰ ਪੜ੍ਹੋ: ਅਸਤੀਫੇ ਮਗਰੋਂ ਨਵਜੋਤ ਸਿੱਧੂ ਦਾ ਬਿਆਨ, ‘ਹੱਕ-ਸੱਚ ਦੀ ਲੜਾਈ ਆਖ਼ਰੀ ਸਾਹ ਤੱਕ ਲੜਾਂਗਾ’
ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਕੌਣ ਕਹਿ ਰਿਹਾ ਹੈ ਕਿ ਮੁੱਦੇ ਹੱਲ ਨਹੀਂ ਹੋ ਰਹੇ? ਘਰ-ਘਰ ਵਿਚ ਚੰਨੀ ਚੰਨੀ ਹੋਈ ਪਈ ਹੈ। 2022 ਵਿਚ ਕਾਂਗਰਸ 70 ਸੀਟਾਂ ਹਾਸਲ ਕਰੇਗੀ”।