ਕੇਜਰੀਵਾਲ ਦੇ CM ਚੰਨੀ ਨੂੰ ਪੁੱਛੇ ਤਿੱਖੇ ਸਵਾਲਾਂ ਦਾ ਰਾਜ ਕੁਮਾਰ ਵੇਰਕਾ ਨੇ ਦਿੱਤਾ ਜਵਾਬ
ਰਾਜਕੁਮਾਰ ਵੇਰਕਾ ਵੱਲੋਂ ਕਿਹਾ ਗਿਆ ਕਿ ਪਰਸੋਂ ਫਿਰ ਇੱਕ ਵੱਡਾ ਫੈਸਲਾ ਲਿਆ ਜਾਵੇਗਾ।
ਚੰਡੀਗੜ੍ਹ: ਕੇਜਰੀਵਾਲ ਦੇ ਮੁੱਖ ਮੰਤਰੀ ਚਰਨਜੀਤ ਚੰਨੀ (CM Charanjit Channi) ਤੋਂ ਪੁੱਛੇ ਤਿੱਖੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ (Arvind Kejriwal) ਕਹਿ ਰਹੇ ਨੇ ਕਿ ਦਾਗ਼ੀ ਵਿਧਾਇਕਾਂ ਅਤੇ ਅਫ਼ਸਰਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ, ਪਰ ਕੇਜਰੀਵਾਲ ਤਾਂ ਆਪ ਹੀ ਦਾਗ਼ੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ IAS, IPS ਅਫ਼ਸਰਾਂ ਨੂੰ ਗਾਲ ਕੱਢ ਰਿਹਾ ਹੈ। ਦਾਗ਼ੀ ਹਰ ਜਗ੍ਹਾ ’ਤੇ ਹੁੰਦੇ ਹਨ, ਪਰ ਹਰ ਕੋਈ ਦਾਗ਼ੀ ਨਹੀਂ ਹੁੰਦਾ। ਰਾਜਕੁਮਾਰ ਵੇਰਕਾ (Rajkumar Verka) ਵੱਲੋਂ ਕਿਹਾ ਗਿਆ ਕਿ ਪਰਸੋਂ ਫਿਰ ਇੱਕ ਵੱਡਾ ਫੈਸਲਾ ਲਿਆ ਜਾਵੇਗਾ।
ਹੋਰ ਪੜ੍ਹੋ: ਨਵਜੋਤ ਸਿੱਧੂ ਦੀ ਨਾਰਾਜ਼ਗੀ ਬਾਰੇ ਬੋਲੇ ਮੁੱਖ ਮੰਤਰੀ, “ਉਹਨਾਂ ਨਾਲ ਬੈਠ ਕੇ ਕਰਾਂਗੇ ਗੱਲਬਾਤ”
ਹੋਰ ਪੜ੍ਹੋ: ਵੱਡੀ ਲਾਪਰਵਾਹੀ: ਇੱਕ ਵਿਅਕਤੀ ਨੂੰ ਕੋਰੋਨਾ ਵੈਕਸੀਨ ਦੀ ਥਾਂ ਲਗਾਇਆ Rabies ਦਾ ਟੀਕਾ, ਨਰਸ ਮੁਅੱਤਲ
ਇਸ ਦੇ ਨਾਲ ਹੀ ਪੰਜਾਬ ਸਰਕਾਰ ’ਚ ਚੱਲ ਰਹੀ ਹਲਚਲ ਅਤੇ ਅਸਤੀਫ਼ਿਆਂ ਨੂੰ ਲੈ ਕੇ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕੁਝ ਮੁੱਦੇ ਹਨ, ਜਿਨ੍ਹਾਂ ਨੂੰ ਲੈ ਕੇ ਨਵਜੋਤ ਸਿੱਧੂ (Navjot Sidhu) ਨੂੰ ਸ਼ਿਕਾਇਤ ਹੈ ਅਤੇ ਉਨ੍ਹਾਂ ਦੀ ਸ਼ਿਕਾਇਤ ਜਲਦ ਹੀ ਦੂਰ ਕਰ ਦਿੱਤੀ ਜਾਵੇਗੀ ਤੇ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਨਾ ਤਾਂ ਸਾਡੇ ਨਾਲ ਹੋਈ ਅਜਿਹੀ ਸ਼ਿਕਾਇਤ ਕੀਤੀ ਹੈ ਅਤੇ ਨਾ ਹੀ ਮੀਡੀਆ ਅੱਗੇ ਰੱਖੀ ਹੈ, ਤਾਂ ਉਨ੍ਹਾਂ ਨੇ ਹਾਈਕਮਾਨ ਸਾਹਮਣੇ ਕੁੱਝ ਮੁੱਦੇ ਰੱਖੇ ਹੋਣਗੇ। ਜਿਨ੍ਹਾਂ ਦਾ ਹੱਲ ਜ਼ਰੂਰ ਨਿਕਲੇਗਾ।