ਕਰਤਾਰਪੁਰ 'ਚ ਅਣਪਛਾਤੇ ਵਿਅਕਤੀਆ ਵਲੋਂ ਦਿਨ ਦਿਹਾੜੇ 65 ਸਾਲਾ ਬਜ਼ੁਰਗ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧੀ ਗੰਭੀਰ ਜ਼ਖ਼ਮੀ

photo

 

ਕਰਤਾਰਪੁਰ: ਪੰਜਾਬ ਵਿਚ ਦਿਨੋ ਦਿਨ ਹਾਲਾਤ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੀ ਹੀ ਮੰਦਭਾਗੀ ਖਬਰ ਕਰਤਾਰਪੁਰ ਤੋਂ ਆਈ ਹੈ।

ਇਹ ਵੀ ਪੜ੍ਹੋ: ਗਣਪਤੀ ਵਿਸਰਜਨ ਤੋਂ ਬਾਅਦ ਨਹਿਰ 'ਚ ਡੁੱਬਣ ਕਾਰਨ ਨੌਜਵਾਨ ਦੀ ਮੌਤ 

ਇਥੇ ਅੱਜ ਦਿਨ ਦਿਹਾੜੇ ਸ਼ਹਿਰ ਦੀ ਸੰਘਣੀ ਅਬਾਦੀ ਆਰੀਆ ਨਗਰ ਵਿਚ ਗੁਰਮੀਤ ਰਾਮ ਦੇ ਘਰ ਬਾਅਦ ਦੁਪਿਹਰ ਕੁਝ ਅਣਪਛਾਤੇ ਲੋਕਾਂ ਵਲੋਂ ਘਰ ਅੰਦਰ ਮੌਜੂਦ 65 ਸਾਲਾ ਔਰਤ ਦਾ ਤੇਜ਼ ਹਥਿਆਰ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਜਦ ਘਰ ਵਿਚ ਹੀ ਮੌਜੂਦ ਲੜਕੀ ਮੀਨਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ: ਗੁਜਰਾਤ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 800 ਕਰੋੜ ਰੁਪਏ ਤੋਂ ਵੱਧ ਦੀ ਕੋਕੀਨ ਕੀਤੀ ਬਰਾਮਦ  

ਮ੍ਰਿਤਕ ਦੀ ਪਹਿਚਾਣ ਸੁਰਿੰਦਰ ਕੌਰ ਉਮਰ ਵਜੋਂ  ਹੋਈ ਹੈ। ਮੌਕੇ ’ਤੇ ਪੁਲਿਸ ਅਧਿਕਾਰੀ ਤੇ ਫਿੰਗਰ ਪ੍ਰਿੰਟ ਮਾਹਿਰ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ ।