ਕਿਸਾਨ ਯੂਨੀਆਨ ਦੀ ਅਗਵਾਈ ਵਿਚ ਪਿੰਡ ਵਾਲਿਆਂ ਘੇਰਿਆ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-2 ਮਹੀਨਿਆਂ ਤੋਂ ਕਿਸਾਨਾਂ ਨੂੰ ਲਾਰੇ ਲਗਾਕੇ ਸਾਰਿਆ ਜਾ ਰਿਹਾ ਸੀ ਬੁੱਤਾ

Protest

     ਸੰਗਰੂਰ : ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਬਹਾਦਰਪੁਰ  ਬੈਂਕ ਦਾ ਘਿਰਾਓ ਕੀਤਾ ਗਿਆ  ।ਇਸ ਸਮੇਂ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਤੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਨੇ ਦੱਸਿਆ ਕੇ ਬਹਾਦਰਪੁਰ ਬਰਾਂਚ ਦੇ ਬੈਂਕ ਮੈਨੇਜਰ ਵੱਲੋਂ ਜੋ ਕਿ ਕਿਸਾਨਾਂ ਦੇ ਡੇਅਰੀ ਫਾਰਮ ਲੋਨ ਹਨ । ਉਨ੍ਹਾਂ ਨੂੰ ਪਾਸ ਨਹੀਂ ਕੀਤਾ ਗਿਆ ਪਿਛਲੇ 2 ਮਹੀਨਿਆਂ ਤੋਂ ਕਿਸਾਨਾਂ ਨੂੰ ਲਾਰੇ ਲਗਾਏ ਜਾ ਰਹੇ ਸਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੈਂਕ ਮੈਨੇਜਰ ਨੂੰ 1 ਮਹੀਨੇ ਵਿੱਚ ਦੋ ਤਿੰਨ ਵਾਰ ਮਿਲ਼ ਕੇ ਆਏ ਪਰ ਫਿਰ ਵੀ ਬੈਂਕ ਮੈਨੇਜਰ ਵੱਲੋਂ ਲੋਨ ਪਾਸ ਨਹੀਂ ਕੀਤੇ ਗਏ।

ਆਖਿਰਕਾਰ ਪਿੰਡ ਦੇ ਕਿਸਾਨਾਂ ਵੱਲੋਂ ਦੁਖੀ ਹੋ ਕੇ ਬੈਂਕ ਦੇ ਅੱਗੇ ਧਰਨਾ ਲਗਾਇਆ ਗਿਆ। ਜੋ ਧਰਨਾ  ਤਿੰਨ ਘੰਟੇ ਜਾਰੀ ਰਿਹਾ ਅਤੇ ਉਸ ਪਿੱਛੋਂ ਬੈਂਕ ਮੈਨੇਜਰ ਵੱਲੋਂ  ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਬਣਦੀ ਕਾਰਵਾਈ ਅਨੁਸਾਰ ਅੱਜ ਹੀ ਉਨ੍ਹਾਂ ਦੇ ਲੋਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਜੋ ਕਿ ਬੈਂਕ ਦਾ ਵਾਈਸ ਮੈਨੇਜਰ ਹੈ, ਬਾਬੂ ਲਾਲ ਜੋ  ਕਿਸਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਦਾ ਸੀ। ਉਸ ਖ਼ਿਲਾਫ਼ ਕਿਸਾਨਾਂ ਵੱਲੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੈਨੇਜਰ ਨੇ ਅੱਗੇ ਤੋਂ ਸਾਰੇ ਗਾਹਕਾਂ ਨਾਲ ਚੰਗਾ ਵਿਹਾਰ ਕਰਨ ਦਾ ਵਿਸਵਾਸ ਦਿਵਾਇਆ ।ਇਸ ਸਮੇਂ ਯੂਥ ਵਿੰਗ ਦੇ ਇਕਾਈ ਪ੍ਰਧਾਨ  ਬੱਗਾ ਸਿੰਘ, ਬਲਬੀਰ ਸਿੰਘ, ਨਿਰਮਲ ਸਿੰਘ, ਕਰਨੈਲ ਸਿੰਘ, ਹਰਭਜਨ ਸਿੰਘ ਅਤੇ ਚਮਕੌਰ ਸਿੰਘ ਇਕਾਈ ਪ੍ਰਧਾਨ ਪਿੰਡ ਬਹਾਦਰਪੁਰ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।