CM ਦੀਆਂ ਹਦਾਇਤਾਂ 'ਤੇ PSPCL ਵਲੋਂ ਕੁੱਲ 500 ਮੈਗਾਵਾਟ ਸੂਰਜੀ ਊਰਜਾ ਦੀ ਖ਼ਰੀਦ ਲਈ ਦੋ ਟੈਂਡਰ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀ.ਐਸ.ਪੀ.ਸੀ.ਐਲ. ਕਿਫ਼ਾਇਤੀ, ਮਿਆਰੀ ਅਤੇ ਸਾਫ਼-ਸੁਥਰੀ ਬਿਜਲੀ ਪ੍ਰਦਾਨ ਕਰਨ ਲਈ ਵਚਨਬੱਧ

CM Channi

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ `ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਕੁੱਲ 500 ਮੈਗਾਵਾਟ ਸੂਰਜੂ ਊਰਜਾ ਦੀ ਖਰੀਦ ਲਈ ਦੋ ਟੈਂਡਰ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ 250-250 ਮੈਗਾਵਾਟ ਦੀ ਸਮਰੱਥਾ ਵਾਲੇ ਇਹ ਦੋ ਸੂਰਜੀ ਊਰਜਾ ਪ੍ਰੋਜੈਕਟ ਵਿੱਚੋਂ ਇਕ-ਇਕ ਭਾਰਤ ਅਤੇ ਪੰਜਾਬ ਵਿੱਚ ਕਿਤੇ ਵੀ ਸਥਿਤ ਹੋਣਗੇ ਤਾਂ ਜੋ ਸੂਬੇ ਵਿੱਚ ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਦੇਸ਼ ਭਰ ਦੇ ਬੋਲੀਕਾਰਾਂ ਨੇ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਲਿਆ।

 ਹੋਰ ਵੀ ਪੜ੍ਹੋ: ਕੇਜਰੀਵਾਲ ਨੂੰ 'ਜੋਜੋ ਟੈਕਸ' ਕਹਿਣਾ ਪਿਆ ਮਹਿੰਗਾ, ਜੈਜੀਤ ਜੋਹਲ ਹੁਣ ਕਰਨਗੇ ਮਾਣਹਾਨੀ ਦਾ ਕੇਸ

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਦੇ ਅਨੁਸਾਰ ਭਾਰਤ ਵਿੱਚ ਕਿਤੇ ਵੀ ਸਥਿਤ ਪ੍ਰੋਜੈਕਟਾਂ ਤੋਂ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਸਬੰਧੀ ਟੈਂਡਰ ਦੇ ਤਹਿਤ ‘ਰੀਨਿਊ ਦਿਨਕਰ ਜੋਤੀ ਪ੍ਰਾਈਵੇਟ ਲਿਮਟਿਡ’ ਨੇ 2.33 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 250 ਮੈਗਾਵਾਟ ਸੋਲਰ ਪਾਵਰ ਦੀ ਪੇਸ਼ਕਸ਼ ਕੀਤੀ ਹੈ।

 

 

 ਹੋਰ ਵੀ ਪੜ੍ਹੋ: ਦਰਦਨਾਕ ਹਾਦਸਾ: ਤੇਜ਼ ਰਫਤਾਰ ਬੱਸ ਨੇ ਸਕੂਟਰੀ ਨੂੰ ਮਾਰੀ ਟੱਕਰ, ਲੜਕੀ ਦੀ ਮੌਕੇ 'ਤੇ ਹੋਈ ਮੌਤ

ਪੰਜਾਬ ਵਿੱਚ ਕਿਤੇ ਵੀ ਸਥਿਤ ਪ੍ਰੋਜੈਕਟਾਂ ਤੋਂ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਸਬੰਧੀ ਟੈਂਡਰ ਦੇ ਤਹਿਤ ‘ਐਸ.ਜੇ.ਵੀ.ਐਨ.  ਲਿਮਟਿਡ’ ਨੇ 2.69 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 100 ਮੈਗਾਵਾਟ ਸੂਰਜੀ ਊਰਜਾ ਅਤੇ ‘ਐਸ.ਏ.ਈ.ਐਲ. ਲਿਮਿਟਿਡ’ ਨੇ 2.69 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 50 ਮੈਗਾਵਾਟ ਸੋਲਰ ਪਾਵਰ ਦੀ ਪੇਸ਼ਕਸ਼ ਕੀਤੀ ਹੈ। 

 

 

 ਹੋਰ ਵੀ ਪੜ੍ਹੋ: ਹਿਮਾਚਲ ਦੇ ਜ਼ਿਲ੍ਹਾ ਬਿਆਸ ਦਰਿਆ 'ਚ ਰਿਵਰ ਰਾਫਟਿੰਗ ਦੌਰਾਨ ਵਾਪਰਿਆ ਹਾਦਸਾ, 2 ਲੜਕੀਆਂ ਦੀ ਮੌਤ

ਸੀ.ਐਮ.ਡੀ. ਨੇ ਇਹ ਵੀ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਐਸ.ਈ.ਸੀ.ਆਈ.) ਨਾਲ ਪੀ.ਐਸ.ਏ. `ਤੇ ਵੀ ਹਸਤਾਖਰ ਕੀਤੇ ਹਨ ਜਿਸ ਦੇ ਤਹਿਤ ਇਸ ਦਸੰਬਰ ਤੋਂ ਪੀ.ਐਸ.ਪੀ.ਸੀ.ਐਲ. ਨੂੰ 500 ਮੈਗਾਵਾਟ ਹਾਈਬ੍ਰਿਡ (ਸੂਰਜੀ+ਹਵਾ) ਪਾਵਰ ਪੜਾਅਵਾਰ ਉਪਲਬਧ ਹੋਵੇਗੀ ਅਤੇ ਵਿੱਤੀ ਸਾਲ 2021-22 ਦੇ ਅੰਤ ਤੱਕ ਇਸ ਦੇ ਪੂਰੀ ਤਰ੍ਹਾਂ ਉਪਲੱਬਧ ਹੋਣ ਦੀ ਸੰਭਾਵਨਾ ਹੈ। 

 

 ਹੋਰ ਵੀ ਪੜ੍ਹੋ: ਸੁਖਬੀਰ ਬਾਦਲ ਦੀ ਰੈਲੀ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਕਾਰ ਦੀ ਚਪੇਟ 'ਚ ਨੌਜਵਾਨ, ਮੌਤ

ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਇਸੇ ਤਰ੍ਹਾਂ ਪੀ.ਐਸ.ਪੀ.ਸੀ.ਐਲ. ਨੇ ਇਸਦੇ 66 ਕੇਵੀ ਸਬਸਟੇਸ਼ਨਾਂ ਦੀ ਖਾਲੀ ਜ਼ਮੀਨ `ਤੇ 140 ਮੈਗਾਵਾਟ ਦੇ ਸੋਲਰ ਪੀ.ਵੀ. ਪਾਵਰ ਪ੍ਰੋਜੈਕਟਾਂ ਦੀ ਸਥਾਪਨਾ ਲਈ ਸੀ.ਈ.ਐਸ.ਐਲ. (ਬਿਜਲੀ ਮੰਤਰਾਲੇ ਅਧੀਨ ਪੀਐਸਯੂਜ਼ ਦਾ ਇੱਕ ਸਾਂਝਾ ਉੱਦਮ) ਨਾਲ ਇੱਕ ਸਮਝੌਤਾ ਵੀ ਕੀਤਾ ਹੈ ਤਾਂ ਜੋ ਸਾਫ਼-ਸੁਥਰੀ, ਮਿਆਰੀ ਅਤੇ ਕਿਫ਼ਾਇਤੀ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

 ਹੋਰ ਵੀ ਪੜ੍ਹੋ:  ਸੁਪਰਸਟਾਰ ਪੁਨੀਤ ਰਾਜਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ  

ਉਨ੍ਹਾਂ ਅੱਗੇ ਕਿਹਾ ਕਿ ਪੀਐਸਪੀਸੀਐਲ ਨੇ ਪਹਿਲਾਂ ਹੀ ਵੱਖ-ਵੱਖ ਪ੍ਰੋਜੈਕਟਾਂ ਤੋਂ ਲਗਭਗ 951 ਮੈਗਾਵਾਟ ਸੂਰਜੀ ਊਰਜਾ ਲਈ ਸਮਝੌਤਾ ਕੀਤਾ ਹੈ ਅਤੇ ਪੀਐਸਪੀਸੀਐਲ ਆਪਣੇ ਖਪਤਕਾਰਾਂ ਨੂੰ ਬਿਹਤਰ ਗੁਣਵੱਤਾ ਦੀ ਮਿਆਰੀ ਅਤੇ ਸਸਤੀ ਬਿਜਲੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਵਾਧੇ ਦੇ ਨਾਲ ਪੀਐਸਪੀਸੀਐਲ ਦੀ ਉਤਪਾਦਨ ਸਮਰੱਥਾ 14,500 ਮੈਗਾਵਾਟ ਤੱਕ ਵਧ ਜਾਵੇਗੀ।

 ਹੋਰ ਵੀ ਪੜ੍ਹੋ: ਕੈਨੇਡਾ ਬੈਠੇ ਗੈਂਗਸਟਰ ਲਖਬੀਰ ਲੰਡਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਪੰਜਾਬ ਪੁਲਿਸ ਨੂੰ ਦਿੱਤੀ ਧਮਕੀ