ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ ’ਚ ਸ਼ਾਮਲ ਕਰਨ ’ਤੇ ਭੜਕੇ ਰਾਘਵ ਚੱਡਾ
ਕਾਂਗਰਸ ਅਪਣੀ ਅਹਿਮ ਫੈਸਲੇ ਲੈਣ ਵਾਲੀ ਕਮੇਟੀ ਵਿਚ ਉਹਨਾਂ ਦਾਗੀਆਂ ਨੂੰ ਸ਼ਾਮਲ ਕਰ ਰਹੀ, ਜਿਨ੍ਹਾਂ ਨੂੰ ਇਤਿਹਾਸ ਦੀ ਸਭ ਤੋਂ ਵੱਡੀ ਨਸਲਕੁਸ਼ੀ ਦੇ ਮਾਸਟਰ ਮਾਇੰਡ ਦੱਸਿਆ ਜਾਂਦਾ
ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਆਰੋਪੀ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ 'ਚ ਥਾਂ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਕਾਂਗਰਸ ਦੇ ਇਸ ਫੈਸਲੇ ਨੂੰ ਲੈ ਕੇ ਸਿੱਖਾਂ ਵਿਚ ਵੀ ਭਾਰੀ ਰੋਸ ਹੈ। ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਹੈ। ਇਸ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਡਾ ਨੇ ਕਿਹਾ ਕਾਂਗਰਸ ਇਕ ਦਾਗੀ ਪਾਰਟੀ ਹੈ ਅਤੇ ਪਾਰਟੀ ਅਪਣੀ ਅਹਿਮ ਫੈਸਲੇ ਲੈਣ ਵਾਲੀ ਕਮੇਟੀ ਵਿਚ ਉਹਨਾਂ ਦਾਗੀ ਆਗੂਆਂ ਨੂੰ ਸ਼ਾਮਲ ਕਰ ਰਹੀ ਹੈ, ਜਿਨ੍ਹਾਂ ਨੂੰ ਇਤਿਹਾਸ ਦੀ ਸਭ ਤੋਂ ਵੱਡੀ ਨਸਲਕੁਸ਼ੀ ਦੇ ਮਾਸਟਰ ਮਾਇੰਡ ਦੱਸਿਆ ਜਾਂਦਾ ਹੈ।
ਹੋਰ ਪੜ੍ਹੋ: ਦਰਦਾਨਾਕ ਹਾਦਸਾ: ਤੇਜ਼ ਰਫਤਾਰ ਬੱਸ ਨੇ ਸਕੂਟਰੀ ਨੂੰ ਮਾਰੀ ਟੱਕਰ, ਲੜਕੀ ਦੀ ਮੌਕੇ 'ਤੇ ਹੋਈ ਮੌਤ
ਇਸ ਨਾਲ ਕਾਂਗਰਸ ਦੀ ਮਾਨਕਿਸਤਾ ਸਾਫ ਹੁੰਦੀ ਹੈ ਤੇ ਅਸੀਂ ਇਸ ਦਾ ਖੰਡਨ ਕਰਦੇ ਹਾਂ। ਉਹਨਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਕਾਂਗਰਸ ਭਾਰਤ ਨੂੰ ਆਜ਼ਾਦ ਕਰਨ ਲਈ ਕੰਮ ਕਰਦੀ ਸੀ ਪਰ ਆਜ਼ਾਦ ਭਾਰਤ ਵਿਚ ਦਾਗੀ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਲੋਕ ਕਾਂਗਰਸ ਨੂੰ ਇਸ ਦਾ ਜਵਾਬ ਦੇਣਗੇ।
ਹੋਰ ਪੜ੍ਹੋ: Fact Check: ਮਦਰਸੇ 'ਚ ਜਿਨਸੀ ਸ਼ੋਸ਼ਣ ਤੇ ਮੌਲਵੀ ਗ੍ਰਿਫਤਾਰ? ਇਹ ਨਿਊਜ਼ਪੇਪਰ ਦੀ ਕਟਿੰਗ ਐਡੀਟੇਡ ਹੈ
ਇਸ ਤੋਂ ਇਲਾਵਾ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾਉਣ ਦੇ ਫੈਸਲੇ ’ਤੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਉਹਨਾਂ ਕਿਹਾ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਰਾਸਤੇ ਪੁਲਿਸ ਨੇ ਹੀ ਬੰਦ ਕੀਤੇ ਹੋਏ ਸਨ। ਪੁਲਿਸ ਇਸ ਦਾ ਜਵਾਬ ਦੇਵੇ। ਦਿੱਲੀ ਪੁਲਿਸ ਭਾਜਪਾ ਦੇ ਇਸ਼ਾਰੇ ’ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਿਚ ਲੱਗੀ ਹੋਈ ਹੈ। ਉਹਨਾਂ ਕਿਹਾ ਆਮ ਆਦਮੀ ਪਾਰਟੀ ਸਿੱਧੇ ਤੌਰ ’ਤੇ ਕਿਸਾਨਾਂ ਨਾਲ ਖੜੀ ਹੈ।
ਹੋਰ ਪੜ੍ਹੋ: AAP ਦੀ ਸਰਕਾਰ ਬਣਨ 'ਤੇ ਹਰ ਵਪਾਰੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ - ਅਰਵਿੰਦ ਕੇਜਰੀਵਾਲ
ਕਾਂਗਰਸ ਨੇ 1984 ਕਤਲੇਆਮ ਪੀੜਤਾਂ ਦੇ ਪੀੜਤਾਂ ਦੇ ਜਖ਼ਮਾਂ 'ਤੇ ਛਿੜਕਿਆ ਲੂਣ- ਜਰਨੈਲ ਸਿੰਘ
'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ 1984 ਸਿੱਖ ਕਤਲੇਆਮ ਦੇ ਦੋਸੀ ਜਗਦੀਸ਼ ਟਾਈਟਲਰ ਨੂੰ ਕਾਂਗਰਸ ਹਾਈਕਮਾਨ ਵੱਲੋਂ ਹੁਣ ਵੱਡਾ ਅਹੁਦਾ ਦਿੱਤਾ ਗਿਆ ਹੈ ਜੋ ਕਿ ਸ਼ਰਮਨਾਕ ਹੈ। ਇਹ ਪੀੜਤਾਂ ਦੇ ਜਖ਼ਮਾਂ 'ਤੇ ਲੂਣ ਛਿੜਕਣ ਵਰਗਾ ਹੈ। ਲੋਕ ਸਹੀ ਸਮਾਂ ਆਉਣ 'ਤੇ ਜਲਦ ਹੀ ਇਸ ਦਾ ਜਵਾਬ ਦੇਣਗੇ।