‘ਮਾਰਕਫੈਡ’ ਦਾ ਮੈਨੇਜ਼ਰ 50 ਹਜਾਰ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ, ਡੀ.ਐਮ ਦੀ ਭਾਲ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਜੀਲੈਂਸ ਬਿਊਰੋ ਨੇ ਮਾਰਕਫੈਡ ਦੇ ਜਿਲ੍ਹਾ ਮੈਨੇਜ਼ਰ ਦੇ ਵਿਰੁੱਧ ਰਿਸ਼ਵਤ ਲੈਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਟੀਮ ਨੇ ਇਕ ਸੈਲਰ ਮਾਲਕ ਦੀ

ਮਾਰਕਫੈਡ

ਪਟਿਆਲਾ (ਭਾਸ਼ਾ) : ਵਿਜੀਲੈਂਸ ਬਿਊਰੋ ਨੇ ਮਾਰਕਫੈਡ ਦੇ ਜਿਲ੍ਹਾ ਮੈਨੇਜ਼ਰ ਦੇ ਵਿਰੁੱਧ ਰਿਸ਼ਵਤ ਲੈਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਟੀਮ ਨੇ ਇਕ ਸੈਲਰ ਮਾਲਕ ਦੀ ਸ਼ਿਕਾਇਤ ‘ਤੇ ਰੇਡ ਕਰਕੇ ਮੌਕੇ ‘ ਤੇ ਮੈਨੇਜ਼ਰ ਨੂੰ ਪੰਜਾਹ ਹਜ਼ਰ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਕਾਬੂ ਕਰ ਲਿਆ ਹੈ। ਡੀਐਮ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਪਟਿਆਲਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਸੈਲਰ ਮਾਲਕ ਜਸਵੀਰ ਸਿੰਘ ਨਿਵਾਸੀ ਪਿੰਡ ਦਰਗਾਪੁਰ ਤਹਿਸੀਲ ਨਾਭਾ ਜਿਲ੍ਹਾ ਪਟਿਆਲਾ ਨੇ ਸ਼ਿਕਾਇਤ ਕੀਤੀ ਸੀ।

ਉਸ ਨੇ ਦੱਸਿਆ ਕਿ ਸੰਦੀਪ ਸ਼ਰਮਾਂ ਮੈਨੇਜ਼ਰ ਕਮ ਸਹਾਇਕ ਖੇਤਰੀ ਅਫ਼ਸਰ ਮਾਰਕਫੈਡ ਭਾਦਸੋਂ ਜਿਲ੍ਹਾ ਪਟਿਆਲਾ ਨਿਵਾਸੀ ਸ਼ਿਵਜੋਤ ਇਨਕਲੇਵ ਖਰੜ੍ਹ ਮੋਹਾਲੀ ਅਤੇ ਮਾਰਕਫੈਡ ਪਟਿਆਲਾ ਦੇ ਡੀਐਮ ਵਿਸ਼ਾਲ ਗੁਪਤਾ ਦੋਨਾਂ ਨੇ ਉਸ ਦੇ ਸੈਲਰ ‘ਚ ਸਟੋਰ ਕੀਤੇ ਗਏ ਝੋਨੇ ਦੇ ਬਦਲੇ ਵਿਚ 2.50 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਰਿਸ਼ਵਤ ਦੇਣ ਦੀ ਮੰਗ ਕੀਤੀ ਸੀ।  ਬਾਅਦ ਵਿਚ ਸੌਦਾ 50 ਹਜ਼ਾਰ ਰੁਪਏ ਵਿਚ ਤੈਅ ਹੋ ਗਿਆ। ਸ਼ਿਕਾਇਤ ਦੇ ਅਧਾਰ ਉਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੈਨੇਜ਼ਰ ਸੰਦੀਪ ਸ਼ਰਮਾਂ ਦੇ ਘਰ ਰੇਡ ਕਰਕੇ ਉਸ ਨੂੰ ਸ਼ਿਕਾਇਤ ਕਰਤਾ ਮਾਲਕ ਤੋਂ ਪੰਜਾਬ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਫੜ੍ਹ ਲਿਆ ਹੈ।

ਡੀ.ਐਮ ਮਾਰਕਫੈਡ ਵਿਸ਼ਾਲ ਗੁਪਤਾ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੇ ਮੁਤਾਬਿਕ ਜਲਦ ਹੀ ਦੋਸ਼ੀ ਨੂੰ ਫੜ੍ਹ ਲਿਆ ਜਾਵੇਗਾ। ਗ੍ਰਿਫ਼ਤਾਰ ਮੈਨੇਜ਼ਰ ਦੇ ਵਿਰੁੱਧ ਵਿਜੀਲੈਂਸ ਨੇ ਵੱਖ-ਵੱਖ ਧਾਰਾਵਾਂ ‘ਚ ਕੇਸ ਦਰਜ ਕਰ ਲਿਆ ਹੈ। ਦੋਸ਼ੀ ਨੂੰ ਮੱਛੀ ਪਾਲਣ ਵਿਭਾਗ ਦੇ ਮੁਲਾਜ਼ਮ ਸਰਕਾਰੀ ਗਵਾਹ ਗੁਰਜੀਤ ਸਿੰਘ ਅਤੇ ਹਰਦੀਪ ਕੌਰ ਦੀ ਹਾਜ਼ਰੀ ਵਿਚ ਰੰਗੇ ਹੱਥੀ ਫੜਿਆ ਹੈ।