ਮਾਰਕਫ਼ੈਡ ਨੇ ਉਤਪਾਦਾਂ ਦੀ ਵਿਕਰੀ ਲਈ ਹਾਂਗਕਾਂਗ 'ਚ ਖੋਲ੍ਹਿਆ ਕਾਊਂਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿਚ ਸਹਿਕਾਰੀ ਅਦਾਰੇ ਮਾਰਕਫ਼ੈਡ............

Sandeep Singh Randhawa inaugurating the Markfed Counter

ਚੰਡੀਗੜ੍ਹ : ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਹਿਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿਚ ਸਹਿਕਾਰੀ ਅਦਾਰੇ ਮਾਰਕਫ਼ੈਡ ਨੇ ਅਪਣੇ ਉਤਪਾਦਾਂ ਦੀ ਵਿਕਰੀ ਦਾ ਘੇਰਾ ਵਧਾਉਂਦਿਆਂ ਹਾਂਗਕਾਂਗ 'ਚ ਵਿਕਰੀ ਕੇਂਦਰ ਖੋਲ੍ਹਿਆ ਹੈ। ਇੰਡੀਆ ਫੂਡ ਮਾਰਟ ਦੇ ਉਦਮ ਸਦਕਾ ਹਾਂਗਕਾਂਗ ਦੀ ਮਸ਼ਹੂਰ ਇੰਡੀਆ ਮਾਰਕਿਟ 'ਚੁੰਗ ਕਿੰਗ ਮੋਨਸਨ' ਵਿਚ ਕਮਲ ਸਵੀਟ ਵਿਖੇ ਮਾਰਕਫੈਡ ਦਾ ਕਾਊਂਟਰ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਮਾਰਕਫ਼ੈਡ ਦੇ ਡਾਇਰੈਕਟਰ ਸੰਦੀਪ ਸਿੰਘ ਰੰਧਾਵਾ ਨੇ ਕੀਤਾ।

ਉਦਘਾਟਨ ਮੌਕੇ ਰੰਧਾਵਾ ਨੇ ਆਖਿਆ ਕਿ ਚਾਹੇ ਮਾਰਕਫ਼ੈਡ ਲਈ ਇਹ ਬਿਲਕੁਲ ਨਵੀਂ ਮਾਰਕੀਟ ਹੈ ਇਸ ਲਈ ਆਉਣ ਵਾਲੇ ਸਮੇਂ ਵਿਚ ਪੂਰੀ ਮਿਹਨਤ ਕਰ ਕੇ ਮਾਰਕਫੈਡ ਦੇ ਉਤਪਾਦਾਂ ਨੂੰ ਪ੍ਰਚੱਲਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇੰਡੀਆ ਫੂਡ ਮਾਰਟ ਦੇ ਮਾਲਕ ਕੁਲਦੀਪ ਸਿੰਘ ਉੱਪਲ ਅਤੇ ਗੁਰਮੀਤ ਸਿੰਘ ਸੱਗੂ ਨੇ ਸੰਬੋਧਨ ਕਰਦਿਆਂ ਦਸਿਆ ਕਿ ਤੀਆਂ ਦੇ ਮੇਲੇ ਮੌਕੇ ਮੱਕੀ ਦੀ ਰੋਟੀ ਤੇ ਮਾਰਕਫ਼ੈਡ ਦੇ ਸਰ੍ਹੋਂ ਦੇ ਸਾਗ ਲਈ ਸਟਾਲ 'ਤੇ ਪੰਜਾਬਣਾਂ ਦੀ ਵੱਡੀ ਭੀੜ ਨੇ ਸਾਬਤ ਕੀਤਾ ਕਿ ਮਾਰਕਫੈਡ ਵਲੋਂ ਤਿਆਰ ਕੀਤੇ ਸਾਗ, ਦਾਲ ਮੱਖਣੀ, ਚਟਪਟਾ ਚਨਾ, ਕੜੀ ਪਕੌੜਾ ਇਥੇ ਵਸਦੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ।

ਇਸ ਮੌਕੇ ਮਾਰਕਫ਼ੈਡ ਦੇ ਵਧੀਕ ਪ੍ਰਬੰਧਕੀ ਨਿਰਦੇਸ਼ਕ ਬਾਲ ਮੁਕੰਦ ਸ਼ਰਮਾ ਨੇ ਹਾਜ਼ਰ ਪਤਵੰਤਿਆਂ ਦੇ ਵਿਚਾਰ ਜਾਣੇ। ਸ਼ਰਮਾ ਨੇ ਦਸਿਆ ਕਿ ਸਹਿਕਾਰੀ ਅਦਾਰੇ ਮਾਰਕਫ਼ੈਡ ਵਲੋਂ ਜਿੱਥੇ ਪਹਿਲਾਂ ਵੀ ਵਿਦੇਸ਼ਾਂ ਵਿਚ ਡੱਬਾਬੰਦ ਖਾਣੇ ਭੇਜੇ ਜਾਂਦੇ ਸਨ ਹੁਣ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮਾਰਕਫ਼ੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਵਧੀਕ ਮੁੱਖ ਸਕੱਤਰ ਡੀ.ਪੀ.ਰੈਡੀ ਤੇ ਪ੍ਰਬੰਧਕੀ ਨਿਰਦੇਸ਼ਕ ਵਰੁਣ ਰੂਜ਼ਮ ਦੀ ਅਗਵਾਈ ਹੇਠ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪੰਜਾਬ ਤੋਂ ਬਾਹਰ ਜਾ ਕੇ ਮਾਰਕਫੈਡ ਦੇ ਉਤਪਾਦਾਂ ਨੂੰ ਵੇਚਣ ਲਈ ਵਿਕਰੀ ਕੇਂਦਰ ਵੀ ਖੋਲ੍ਹੇ ਜਾਣ।