Punjab News: ਵੱਖ-ਵੱਖ ਹਾਦਸਿਆਂ ਵਿਚ ਵਾਹਨਾਂ ਦੀ ਟੱਕਰ ਕਾਰਨ 2 ਔਰਤਾਂ ਦੀ ਹੋਈ ਮੌਤ
Punjab News: ਤੇਜ਼ ਰਫ਼ਤਾਰ ਕਾਰਨ ਵਾਪਰੇ ਦੋਨੋਂ ਹਾਦਸੇ
2 women died due to collision of vehicles in different accidents: ਸੜਕ ਪਾਰ ਕਰ ਰਹੀ ਮਹਿਲਾ ਨੂੰ ਧਨਾਸ ਦੀ ਕੱਚੀ ਕਾਲੋਨੀ ਦੇ ਕੋਲ ਬੀਤੀ ਸ਼ਾਮ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿਤੀ। ਪੁਲਿਸ ਨੇ ਔਰਤ ਨੂੰ ਸੈਕਟਰ 16 ਦੇ ਜਨਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ; Punjab News: ਨਸ਼ਾ ਤਸਕਰਾਂ ਵਿਰੁਧ ਫਿਰੋਜ਼ਪੁਰ ਪੁਲਿਸ ਦੀ ਕਾਰਵਾਈ; 70 ਲੱਖ ਰੁਪਏ ਤੋਂ ਵੱਧ ਦੀ ਗੈਰ-ਕਾਨੂੰਨੀ ਜਾਇਦਾਦ ਫਰੀਜ਼
ਮ੍ਰਿਤਕ ਦੀ ਪਛਾਣ ਧਨਾਸ ਸਥਿਤ ਈ.ਡਬਲਿਊ.ਐੱਸ. ਨਿਵਾਸੀ ਸਾਧਨਾ ਵਜੋਂ ਹੋਈ ਹੈ। ਥਾਣਾ ਸਾਰੰਗਪੁਰ ਦੀ ਪੁਲਿਸ ਨੇ ਕੈਂਟਰ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਸੁਰੇਸ਼ ਖ਼ਿਲਾਫ਼ ਅਣਗਹਿਲੀ ਵਰਤਣ ਅਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ; Ajab Gazab News: 9 ਬੱਕਰੀਆਂ ਨੂੰ ਹੋਈ ਜੇਲ, ਕਰੀਬ ਇਕ ਸਾਲ ਤੱਕ ਜੇਲ 'ਚ ਰਹੀਆਂ, ਜਾਣੋ ਕੀ ਸੀ ਗੁਨਾਹ?
ਉਥੇ ਹੀ ਦੂਜੇ ਪਾਸੇ ਪਿੰਡ ਫੈਦਾ 'ਚ ਘਰ ਦੇ ਬਾਹਰ ਸੜਕ ਪਾਰ ਕਰ ਰਹੀ ਔਰਤ ਨੂੰ ਤੇਜ਼ ਰਫ਼ਤਾਰ ਬਲੈਰੋ ਚਾਲਕ ਨੇ ਟੱਕਰ ਮਾਰ ਦਿਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਜੀ.ਐਮ.ਸੀ.ਐਚ. 32 ਵਿੱਚ ਦਾਖ਼ਲਾ ਕਰਵਾਇਆ ਜਿਛੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਮ੍ਰਿਤਕ ਦੀ ਪਛਾਣ ਪਿੰਡ ਫੈਦਾ ਦੀ ਰਹਿਣ ਵਾਲੀ ਆਰਤੀ ਵਜੋਂ ਕੀਤੀ ਹੈ। ਵਿਜੇ ਦੀ ਸ਼ਿਕਾਇਤ 'ਤੇ ਸੈਕਟਰ-31 ਥਾਣਾ ਪੁਲਿਸ ਨੇ ਬਲੇਰੋ ਗੱਡੀ ਨੂੰ ਜ਼ਬਤ ਕਰ ਲਿਆ ਹੈ ਅਤੇ ਸ਼ਫੀਕ ਅਹਿਮਦ ਖਿਲਾਫ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਅਤੇ ਕਤਲ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।