ਮੋਹਾਲੀ ਪੁਲਿਸ ਵਲੋਂ 63 ਲੀਟਰ ਸ਼ਰਾਬ ਸਣੇ ਇਕ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਫੇਜ਼ 1 ਦੀ ਟੀਮ ਨੇ 63 ਲੀਟਰ ਸ਼ਰਾਬ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

Mohali police arrested a man with 63 liters of liquor

ਮੋਹਾਲੀ: ਥਾਣਾ ਫੇਜ਼ 1 ਦੀ ਟੀਮ ਨੇ 63 ਲੀਟਰ ਸ਼ਰਾਬ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀ ਦੀ ਪਛਾਣ ਦਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬੱਲੋਮਾਜਰਾ (ਬਲੌਂਗੀ) ਵਜੋਂ ਹੋਈ ਹੈ। ਥਾਣਾ ਫੇਜ਼ 1 ਦੇ ਐੱਸਐੱਚਓ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ਼ 28 ਦਸੰਬਰ 2021 ਨੂੰ ਆਬਕਾਰੀ ਐਕਟ ਅਧੀਨ ਐਫਆਈਆਰ 240 ਦਰਜ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਦੋਸ਼ੀ ਨੂੰ ਉਸ ਦੇ ਮੋਟਰਸਾਈਕਲ ਸਮੇਤ ਨਾਕੇ 'ਤੇ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ 84 ਬੋਤਲਾਂ (63 ਲੀਟਰ) ਸ਼ਰਾਬ ਲੈ ਕੇ ਜਾ ਰਿਹਾ ਸੀ ਜੋ ਕਿ "ਸਿਰਫ ਚੰਡੀਗੜ੍ਹ ਵਿਚ ਵਿਕਰੀ ਲਈ" ਸੀ। ਦੱਸ ਦਈਏ ਕਿ ਬੀਤੇ ਦਿਨ ਵੀ ਪੁਲਿਸ ਵਲੋਂ ਕੁੱਲ 153 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਸੀ। ਇਸ ਤੋਂ ਇਲਾਵਾ 90 ਲੀਟਰ ਨਜਾਇਜ਼ ਸ਼ਰਾਬ ਸਣੇ ਕਾਬੂ ਕੀਤੇ ਆਸ਼ੀਸ਼ ਖੋਸਲਾ ਵਿਰੁੱਧ ਆਬਕਾਰੀ ਐਕਟ ਅਧੀਨ ਇਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ।