Barnala News: ਬਰਨਾਲਾ 'ਚ ਵੱਡੀ ਵਾਰਦਾਤ, ਚੌਕੀਦਾਰ ਦਾ ਕੀਤਾ ਕਤਲ
Barnala News: ਉਸਾਰੀ ਅਧੀਨ ਹੋਟਲ 'ਚ ਮੰਜੇ 'ਤੇ ਪਈ ਖੂਨ ਨਾਲ ਲੱਥਪੱਥ ਮਿਲੀ ਲਾਸ਼
A watchman was murdered in Barnala News in punjabi: ਬਰਨਾਲਾ 'ਚ ਹੰਡਿਆਇਆ ਰੋਡ 'ਤੇ ਇਕ ਨਿਰਮਾਣ ਅਧੀਨ ਹੋਟਲ 'ਚ ਚੌਕੀਦਾਰ ਦਾ ਕਤਲ ਕਰ ਦਿਤਾ ਗਿਆ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਥੇ ਕੰਮ ਕਰਦੇ ਲੋਕ ਉਥੇ ਪਹੁੰਚੇ। ਉਸ ਦੀ ਲਾਸ਼ ਮੰਜੇ 'ਤੇ ਖੂਨ ਨਾਲ ਲੱਥਪੱਥ ਪਈ ਸੀ। ਉਸ ਦੇ ਸਿਰ ਵਿਚ ਭਾਰੀ ਚੀਜ਼ ਨਾਲ ਵਾਰ ਕਰਕੇ ਉਸ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ।
ਇਹ ਵੀ ਪੜ੍ਹੋ: Amritsar News: ਜਲੰਧਰ STF ਨੇ ਅੰਮ੍ਰਿਤਸਰ 'ਚ 2 ਨਸ਼ਾ ਤਸਕਰਾਂ ਨੂੰ ਕਰੋੜਾਂ ਦੀ ਹੈਰੋਇਨ ਸਮੇਤ ਕੀਤਾ ਕਾਬੂ
ਸੂਚਨਾ ਮਿਲਣ ’ਤੇ ਥਾਣਾ ਸਿਟੀ ਦੋ ਦੇ ਇੰਚਾਰਜ ਨਿਰਮਲਜੀਤ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਹਿੰਦਰ ਸਿੰਘ ਵਜੋਂ ਹੋਈ ਹੈ। ਜਿਸ ਦੀ ਉਮਰ ਕਰੀਬ 60 ਸਾਲ ਹੈ। ਉਹ ਰਾਤ ਨੂੰ ਇਥੇ ਸੌਂਦਾ ਸੀ। ਪਹਿਲੀ ਨਜ਼ਰੇ ਇਹ ਲੁੱਟ-ਖੋਹ ਕਾਰਨ ਕਤਲ ਦਾ ਮਾਮਲਾ ਜਾਪਦਾ ਹੈ ਕਿਉਂਕਿ ਇੱਥੋਂ ਸਿਲੰਡਰ ਅਤੇ ਕੁਝ ਹੋਰ ਸਾਮਾਨ ਵੀ ਗਾਇਬ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਕੋਈ ਖੁਲਾਸਾ ਹੋ ਸਕਦਾ ਹੈ।
ਇਹ ਵੀ ਪੜ੍ਹੋ: Chandigarh Weather News: ਸੰਘਣੀ ਧੁੰਦ ਦੀ ਚਾਦਰ ਵਿਚ ਘਿਰੀ ਬਿਊਟੀਫੁੱਲ ਸਿਟੀ ਚੰਡੀਗੜ੍ਹ, ਉਡਾਣਾਂ ਹੋਈਆਂ ਰੱਦ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from A watchman was murdered in Barnala News in punjabi , stay tuned to Rozana Spokesman)