Punjab News: ਅਜਨਾਲਾ ਪੁਲਿਸ ਨੇ ਬਰਾਮਦ ਕੀਤੀ 20 ਕਰੋੜ ਦੀ ਹੈਰੋਇਨ; ਭੈਣ ਕਾਬੂ ਤੇ ਭਰਾ ਫਰਾਰ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਮੁਲਜ਼ਮ ਦੀ ਭਾਲ ਵਿਚ ਲੱਗੀ ਹੋਈ ਹੈ।

Ajnala police recovered heroin worth 20 crores

Punjab News: ਅੰਮ੍ਰਿਤਸਰ 'ਚ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਮਾਝੀਮੀਆਂ 'ਚ ਭੈਣ ਅਤੇ ਭਰਾ ਕੋਲੋਂ 20 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ। ਹਾਲਾਂਕਿ ਭੈਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਭਰਾ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਿਸ ਮੁਲਜ਼ਮ ਦੀ ਭਾਲ ਵਿਚ ਲੱਗੀ ਹੋਈ ਹੈ।

ਜਾਣਕਾਰੀ ਅਨੁਸਾਰ ਥਾਣਾ ਅਜਨਾਲਾ ਅਧੀਨ ਪੈਂਦੇ ਪਿੰਡ ਨੇੜੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਪਿੰਡ ਵਲੋਂ ਆ ਰਹੀ ਇਕ ਲੜਕੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਲੜਕੀ ਦੀ ਪਛਾਣ ਕੁਲਵੰਤ ਕੌਰ ਵਾਸੀ ਖਾਨਵਾਲ ਵਜੋਂ ਹੋਈ ਹੈ।

ਪੁਲਿਸ ਵਲੋਂ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਅਪਣੇ ਭਰਾ ਬਾਰੇ ਦਸਿਆ। ਉਸ ਦੀ ਸੂਚਨਾ 'ਤੇ ਪੁਲਿਸ ਉਸ ਦੇ ਭਰਾ ਸੁੱਚਾ ਸਿੰਘ ਨੂੰ ਗ੍ਰਿਫਤਾਰ ਕਰਨ ਪਹੁੰਚੀ। ਜਦੋਂ ਕਿ ਉਸ ਦੇ ਘਰੋਂ 3.50 ਕਿਲੋ ਹੈਰੋਇਨ ਬਰਾਮਦ ਹੋਈ, ਜਦਕਿ ਉਸ ਦਾ ਭਰਾ ਸੁੱਚਾ ਸਿੰਘ ਭੱਜਣ ਵਿਚ ਕਾਮਯਾਬ ਹੋ ਗਿਆ।

ਥਾਣਾ ਅਜਨਾਲਾ ਦੇ ਐਸਐਚਓ ਸੁਖਜਿੰਦਰ ਸਿੰਘ ਖਹਿਰਾ ਅਨੁਸਾਰ ਕੁਲਵੰਤ ਕੌਰ ਤੋਂ ਪੁੱਛਗਿੱਛ ਜਾਰੀ ਹੈ ਅਤੇ ਜਲਦੀ ਹੀ ਉਸ ਦੇ ਭਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਹੈਰੋਇਨ ਦੀ ਸਪਲਾਈ ਅਤੇ ਸਪਲਾਈ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

(For more Punjabi news apart from Ajnala police recovered heroin worth 20 crores, stay tuned to Rozana Spokesman)