Amritsar News: ਬੀ.ਐਸ.ਐਫ਼. ਨੇ ਕਰੋੜਾਂ ਦੀ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News: ਬਰਾਮਦ ਹੈਰੋਇਨ ਦਾ ਵਜ਼ਨ ਲਗਭਗ 525 ਗ੍ਰਾਮ

BSF arrested three smugglers with heroin worth crores in amritsar News in punjabi

BSF arrested three smugglers with heroin worth crores in amritsar News in punjabi : ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਧਨੋਏ ਕਲਾਂ 'ਚ ਬੀ.ਐਸ.ਐਫ਼.ਨੇ ਵੱਡੀ ਕਾਰਵਾਈ ਕੀਤੀ ਹੈ। ਬੀਐਸਐਫ ਨੇ  ਖ਼ੂਫ਼ੀਆ ਸੂਚਨਾ ਦੇ ਆਧਾਰ ’ਤੇ ਇਕ ਵਿਸ਼ੇਸ਼ ਮੁਹਿੰਮ ਵਿੱਢੀ। ਜਿਸ ਦੇ ਤਹਿਤ ਜਵਾਨਾਂ ਨੇ ਕਰੋੜਾਂ ਦੀ ਹੈਰੋਇਨ ਤੇ  ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ: Arbaaz -Shura Wedding: ਵਿਆਹ ਦੇ ਬੰਧਨ ਵਿਚ ਬੱਝੇ ਅਰਬਾਜ਼ ਖਾਨ, ਪਹਿਲੀ ਤਸਵੀਰ ਆਈ ਸਾਹਮਣੇ

ਦਰਅਸਲ ਬੀਐਸਐਫ ਨੇ ਬੀਤੀ ਰਾਤ ਲਗਭਗ 12.15 ਵਜੇ, ਇਕ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਖੇਪ ਦੇ ਨਾਲ ਇਕ ਖ਼ੇਤ ਵਿਚ ਦੋ ਸ਼ੱਕੀ ਤਸਕਰਾਂ ਦੀ ਹਰਕਤ ਦੇਖੀ। ਜਿਸ ਤੋਂ ਬਾਅਦ ਬੀਐਸਐਫ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਜ਼ਿਲ੍ਹੇ ਦੇ ਲੋਕ ਕਰਦੇ ਹਨ ਸਭ ਤੋਂ ਵੱਧ ਨਸ਼ਾ, ਨਸ਼ਾ ਛੁਡਾਊ ਕੇਂਦਰਾਂ 'ਚ ਦਾਖਲ ਮਰੀਜ਼ਾਂ ਦੀ ਗਿਣਤੀ ਨੇ ਉਡਾਏ ਹੋਸ਼ 

ਹੈਰੋਇਨ ਦੀ ਖੇਪ ਲੈ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਤਸਕਰਾਂ ਨੂੰ ਬੀ.ਐਸ.ਐਫ਼. ਦੇ ਜਵਾਨਾਂ ਨੇ ਕਾਰਵਾਈ ਕਰਦੇ ਹੋਏ ਫੜ੍ਹ ਲਿਆ। ਬਰਾਮਦ ਕੀਤੀ ਗਈ ਹੈਰੋਇਨ ਦਾ ਵਜ਼ਨ ਲਗਭਗ 525 ਗ੍ਰਾਮ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਤਸਕਰਾਂ ਦੇ ਖੁਲਾਸੇ ’ਤੇ ਉਨ੍ਹਾਂ  ਦਾ ਤੀਜਾ ਸਾਥੀ ਵੀ ਕਾਬੂ ਕਰ ਲਿਆ ਗਿਆ ਹੈ।

(For more news apart from Punjab Weather Update News in punjabi , stay tuned to Rozana Spokesman)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।