ਨੌ ਮਰਲੇ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਧੋਖਾਧੜੀ ਦੇ ਮਾਮਲੇ 'ਚ SDM ਸਮੇਤ ਤਿੰਨ ਨਾਮਜ਼ਦ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਨੋਟਿਸ ਵੀ ਭੇਜੇ ਜਾਣਗੇ।

File Photo

ਚੰਡੀਗੜ੍ਹ - ਅੰਮ੍ਰਿਤਸਰ ਦੇ ਜੰਡਿਆਲਾ ਥਾਣਾ ਖੇਤਰ 'ਚ ਸਥਿਤ ਰਣਜੀਤ ਹਸਪਤਾਲ ਦੀ 9 ਮਰਲੇ ਜ਼ਮੀਨ 'ਤੇ ਧੋਖੇ ਨਾਲ ਕਬਜ਼ਾ ਕਰਨ ਦੇ ਦੋਸ਼ 'ਚ ਥਾਣਾ ਖਡੂਰ ਸਾਹਿਬ ਦੀ ਪੁਲਿਸ ਨੇ ਐੱਸਡੀਐੱਮ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਉਸ 'ਤੇ ਜਾਅਲੀ ਦਸਤਾਵੇਜ਼ ਤਿਆਰ ਕਰਵਾਉਣ ਦਾ ਵੀ ਦੋਸ਼ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਨੋਟਿਸ ਵੀ ਭੇਜੇ ਜਾਣਗੇ।

 ਇਹ ਵੀ ਪੜ੍ਹੋ - ਕਣਕ ਵੰਡਣ ਬਦਲੇ ਲਾਭਪਾਤਰੀ ਪਰਿਵਾਰਾਂ ਤੋਂ ਪੈਸੇ ਲੈਣ ਵਾਲੇ ਡਿੱਪੂ ਹੋਲਡਰਾਂ ਖ਼ਿਲਾਫ਼ ਹੋਵੇਗਾ ਮਾਮਲਾ ਦਰਜ

ਮੂਲ ਰੂਪ ਵਿਚ ਗੋਲਡਨ ਐਵੀਨਿਊ ਦੇ ਰਹਿਣ ਵਾਲੇ ਅਤੇ ਮੌਜੂਦਾ ਸਮੇਂ ਪਿੰਡ ਭੰਗਵਾ ਦੇ ਰਹਿਣ ਵਾਲੇ ਡਾ: ਰਣਜੀਤ ਸ਼ਰਮਾ ਨੇ ਜੰਡਿਆਲਾ ਪੁਲਿਸ ਨੂੰ ਦੱਸਿਆ ਕਿ ਜੰਡਿਆਲਾ ਗੁਰੂ ਇਲਾਕੇ ਵਿਚ ਉਸ ਦਾ ਰਣਜੀਤ ਨਾਮ ਦਾ ਹਸਪਤਾਲ ਹੈ। ਹਸਪਤਾਲ ਦੀ ਜੀਟੀ ਰੋਡ ਨੇੜੇ ਨੌ ਮਰਲੇ ਜ਼ਮੀਨ ਸੀ, ਜਿਸ ਨੂੰ ਖਡੂਰ ਸਾਹਿਬ ਦੇ ਐਸਡੀਐਮ ਦੀਪਕ ਭਾਟੀਆ, ਗੋਲਡਨ ਐਵੀਨਿਊ ਦੇ ਵਸਨੀਕ ਸਚਿਨ ਸ਼ਰਮਾ ਅਤੇ ਹਸਪਤਾਲ ਦੇ ਪੀਆਰਓ ਖੁਸ਼ਬੀਰ ਸਿੰਘ ਨੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਰਜਿਸਟਰੀ ’ਤੇ ਪਾਵਰ ਆਫ਼ ਅਟਾਰਨੀ ਦੇ ਦਸਤਖ਼ਤ ਕਰਵਾ ਕੇ ਹੜੱਪ ਲਈ।   

ਇਹ ਵੀ ਪੜ੍ਹੋ - ਦੱਖਣੀ ਅਫਰੀਕਾ 'ਚ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਬਾਰੀ, 8 ਦੀ ਮੌਤ

ਪੁਲਿਸ ਨੇ ਗੋਲਡਨ ਐਵੀਨਿਊ ਵਾਸੀ ਸਚਿਨ ਸ਼ਰਮਾ, ਐਸਡੀਐਮ ਦੀਪਕ ਭਾਟੀਆ ਅਤੇ ਹਸਪਤਾਲ ਦੇ ਪੀਆਰਓ ਖੁਸ਼ਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕੇਸ ਦੀ ਫਾਈਲ ਉਨ੍ਹਾਂ ਕੋਲ ਪਹੁੰਚ ਗਈ ਹੈ। ਜਾਂਚ ਤੋਂ ਬਾਅਦ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।