ਹਰਿਆਣਾ ਵਿਚ ਮੋਤੀਆ ਆਪਰੇਸ਼ਨ ਦੌਰਾਨ ਦਵਾਈ 'ਤੇ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰ੍ਦੇਸ਼ ਦੇ ਡਰੱਗ ਨਿਯੰਤਰਿਕ ਤੋਂ ਇਲਾਵਾ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਦਵਾਈ ਦੇ ਨਮੂਨੇ ਇਕੱਤਰ ਕੀਤੇ ਹਨ।

Medicine used in the operation of cataract in Haryana banned

ਚੰਡੀਗੜ੍ਹ: ਹਰਿਆਣਾ ਵਿਚ ਮੋਤੀਆ ਦੇ ਆਪਰੇਸ਼ਨ ਦੌਰਾਨ ਇਸਤੇਮਾਲ ਕਰਨ ਵਾਲੀ ਦਵਾਈ ਫਿਲਹਾਲ ਪੂਰੇ ਦੇਸ਼ ਵਿਚ ਕਿਤੇ ਵੀ ਪ੍ਰਯੋਗ ਨਹੀਂ ਕੀਤੀ ਜਾਵੇਗੀ। ਕੇਂਦਰ ਸਰਕਾਰ ਨੇ ਇਸ ਦਵਾਈ ਦੇ ਇਸਤੇਮਾਲ 'ਤੇ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਹਰਿਆਣਾ ਦੇ ਭਿਵਾਨੀ ਵਿਚ ਮੋਤੀਆ ਦੇ ਅਪਰੇਸ਼ਨ ਤੋਂ ਬਾਅਦ ਮਰੀਜ਼ਾਂ ਦੀ ਅੱਖਾਂ ਵਿਚ ਮੁਸ਼ਕਿਲ ਹੋਣ ਕਰਕੇ ਇਹ ਕਦਮ ਉਠਾਇਆ ਹੈ। ਅਪਰੇਸ਼ਨ ਵਿਚ ਇਸਤੇਮਾਲ ਵਾਲੀ ਦਵਾਈ 'ਤੇ ਹਰਿਆਣੇ ਵਿਚ ਪੂਰੀ ਤਰ੍ਹਾਂ ਰੋਕ ਲੱਗ ਚੁੱਕੀ ਹੈ।

ਜਾਂਚ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਦਵਾਈ ਦੇ ਨਮੂਨੇ ਇਕੱਤਰ ਕੀਤੇ ਹਨ। ਦਵਾਈ ਦਾ ਬੈਚ ਨੰਬਰ, ਨਾਮ ਅਤੇ ਇਸ ਦੇ ਹੱਲ ਬਾਰੇ ਹਰਿਆਣਾ ਸਰਕਾਰ ਨੇ ਕੇਂਦਰ ਨੂੰ ਜਾਣਕਾਰੀ ਦਿੱਤੀ ਹੈ। ਹਰਿਆਣਾ ਸਿਹਤ ਵਿਭਾਗ ਦੇ ਮੁੱਖ ਸਚਿਵ ਰਾਜੀਵ ਅਰੋੜਾ ਨੇ ਦੱਸਿਆ ਕਿ ਸਿਹਤ ਨਿਦੇਸ਼ਕ ਡਾ. ਅਸਰੂਦੀਨ, ਡਾ. ਸੁਹਲ ਅਤੇ ਡਾ. ਜਗਦੀਪ ਦੀ ਜਾਂਚ ਟੀਮ ਨੇ ਸ਼ੁੱਕਰਵਾਰ ਨੂੰ ਭਵਾਨੀ ਦਾ ਦੌਰਾ ਕੀਤਾ ਸੀ। ਪ੍ਰਦੇਸ਼ ਅਤੇ ਕੇਂਦਰ ਸਰਕਾਰ ਦੀ ਜਾਂਚ ਟੀਮ ਨੇ ਇੱਥੇ ਅਪਰੇਸ਼ਨਾਂ ਦੀ ਵੀ ਡਾਕਟਰਾਂ ਤੋਂ ਪੁਛਗਿੱਛ ਕੀਤੀ। ਜਾਂਚ ਟੀਮਾਂ ਅਪਣੀ ਰਿਪੋਰਟ ਜਲਦ ਸੌਂਪਣਗੀਆਂ।

ਮੁੱਖ ਸਚਿਵ ਸਿਹਤ ਰਾਜੀਵ ਅਰੋੜਾ ਨੇ ਕਿਹਾ ਕਿ ਪੀੜਿਤਾਂ ਦੀ ਅੱਖਾਂ ਦੀ ਰੌਸ਼ਨੀ ਆਉਣ ਦੀ ਉਮੀਦ ਪੂਰੀ ਤਰ੍ਹਾਂ ਬਰਕਰਾਰ ਹੈ। ਮੁਖ ਮੰਤਰੀ ਮਨੋਹਰ ਲਾਲ ਮੋਤੀਆ ਦੇ ਅਪਰੇਸ਼ਨ ਤੋਂ ਬਾਅਦ ਮਰੀਜ਼ਾਂ ਦੀ ਪਲ ਪਲ ਦੀ ਖ਼ਬਰ ਲੈ ਰਹੇ ਹਨ। ਕੋਈ ਲਾਪਰਵਾਹੀ ਨਾ ਵਰਤਣ ਦੇ ਨਿਰਦੇਸ਼ ਮੁਖ ਮੰਤਰੀ ਨੇ ਸਿਹਤ ਵਿਭਾਗ ਨੂੰ ਦਿੱਤੇ ਹਨ। ਇਸ ਤਹਿਤ ਚੰਡੀਗੜ੍ਹ ਵਿਚ ਮੁੱਖ ਸਚਿਵ ਦਫ਼ਤਰ ਵਿਚ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ।