ਗੁਰਦਾਸਪੁਰ ਦੇ ਇਹਨਾਂ ਤਿੰਨ ਪਿੰਡਾਂ ਨੇ ਖੁਦ ਲੱਭਿਆ ਵਾਇਰਸ ਨਾਲ ਲੜਨ ਦਾ ਤਰੀਕਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦੂਜੀ ਮੌਤ ਹੋ ਗਈ ਹੈ। ਇਹ ਵਿਅਕਤੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ।

file photo

ਗੁਰਦਾਸਪੁਰ: ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦੂਜੀ ਮੌਤ ਹੋ ਗਈ ਹੈ। ਇਹ ਵਿਅਕਤੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਇਸ ਦੀ ਉਮਰ ਕੋਈ 60-65 ਸਾਲ ਸੀ। ਇਸ ਵਿਅਕਤੀ ਦੀ ਮੌਤ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਅੰਮ੍ਰਿਤਸਰ ਵਿਖੇ ਐਤਵਾਰ ਸ਼ਾਮ ਨੂੰ ਹੋਈ ਹੈ। ਇਸ ਦੇ ਚਲਦੇ ਗੁਰਦਾਸਪੁਰ ਦੇ ਤਿੰਨ ਪਿੰਡਾਂ ਨੇ ਖੁਦ ਹੀ ਕੋਰੋਨਾ ਵਾਇਰਸ ਨਾਲ ਲੜਨ ਦਾ ਤਰੀਕਾ ਲੱਭ ਲਿਆ ਹੈ।

ਇਸ ਪਿੰਡ ਦੇ ਨੌਜਵਾਨਾਂ ਨੇ ਪਿੰਡ ਵਾਲਿਆਂ ਨਾਲ ਸਲਾਹ ਕਰ ਕੇ ਪਿੰਡ ਨੂੰ ਹੀ ਸੀਲ ਕਰ ਦਿੱਤਾ ਹੈ। ਇਹਨਾਂ ਤਿੰਨਾਂ ਪਿੰਡਾਂ ਨੂੰ ਸੀਲ ਕਰ ਕੇ ਪਿੰਡ ਦੇ ਨੌਜਵਾਨ ਪਿੰਡ ਦੇ ਦਰਵਾਜ਼ਿਆਂ ਤੇ ਪਹਿਰੇਦਾਰੀ ਕਰ ਰਹੇ ਨੇ ਤਾਂ ਕਿ ਕੋਈ ਅਣਪਛਾਤਾ ਵਿਅਕਤੀ ਪਿੰਡ ਵੀ ਦਾਖ਼ਲ ਨਾ ਹੋ ਸਕੇ। ਇਸ ਦੇ ਨਾਲ ਹੀ ਕੁੱਝ ਜ਼ਰੂਰਤਮੰਦ ਸਮਾਨ ਲੈਣ ਲਈ ਨੌਜਵਾਨ ਖੁਦ ਹੀ ਸ਼ਹਿਰ ਜਾ ਕੇ ਸਮਾਨ ਲੈ ਕੇ ਆਉਂਦੇ ਨੇ ਤਾਂ ਕਿ ਕੋਈ ਵੀ ਵਿਅਕਤੀ ਪਿੰਡ ਚੋਂ ਬਾਹਰ ਨਾ ਨਿਕਲੇ।

ਦਰਅਸਲ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਪਿੰਡ ਵਾਸੀਆਂ ਨੇ ਮਿਲ ਕੇ ਇਹ ਫ਼ੈਸਲਾ ਲਿਆ ਹੈ ਕਿ ਤਾਂ ਜੋ ਪਿੰਡ ਵਿਚ ਕੋਈ ਵੀ ਵਿਅਕਤੀ ਬਾਹਰੋਂ ਦਾਖ਼ਲ ਨਾ ਹੋ ਸਕੇ ਅਤੇ ਇਸ ਵਾਇਰਸ ਦੇ ਵਧਣ ਦਾ ਖ਼ਤਰਾ ਟਲ ਸਕੇ। ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਉਹਨਾਂ ਦੇ ਪਿੰਡ ਦੇ ਲੋਕ ਬਾਹਰ ਜਾਣ ਤੋਂ ਟਲਦੇ ਨਹੀਂ ਸਨ। ਫਿਰ ਉਹਨਾਂ ਨੇ ਪਿੰਡ ਵਿਚ ਅਨਾਉਂਸਮੈਂਟ ਕਰਵਾ ਕੇ ਲੋਕਾਂ ਨੂੰ ਸਮਝਾਇਆ ਕਿ ਉਹ ਪਿੰਡ ਤੋਂ ਬਾਹਰ ਨਾ ਜਾਣ।

ਪਿੰਡ ਵਿਚ ਐਸਐਚਓ ਵੀ ਆਏ ਸਨ ਉਹਨਾਂ ਨੇ ਵੀ ਲੋਕਾਂ ਨੂੰ ਸਮਝਾਇਆ ਕਿ ਉਹ ਪਿੰਡ ਚੋਂ ਬਾਹਰ ਨਾ ਜਾਣ। ਪੁਲਿਸ ਨੇ ਵੀ ਲੋਕਾਂ ਨੂੰ ਸਮਝਾਇਆ ਕਿ ਲਾਕਡਾਊਨ ਲੋਕਾਂ ਦੇ ਭਲੇ ਲਈ ਹੀ ਕੀਤਾ ਗਿਆ ਹੈ। ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਕੇਵਲ ਇਕ ਰਸਤਾ ਖੁੱਲ੍ਹਿਆ ਹੈ ਜਿਸ ਰਾਹੀਂ ਕੋਈ ਜ਼ਰੂਰੀ ਕੰਮ ਲਈ ਇਕ ਹੀ ਵਿਅਕਤੀ ਬਾਹਰ ਜਾਂਦਾ ਹੈ ਹੋਰ ਕਿਸੇ ਨੂੰ ਆਗਿਆ ਨਹੀਂ ਕਿ ਉਹ ਪਿੰਡ ਤੋਂ ਬਾਹਰ ਜਾਵੇ।

ਇਸ ਤੋਂ ਇਲਾਵਾ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਕਿ ਉਹ ਵੀ ਅਪਣੇ ਹੀ ਘਰ ਰਹਿਣ, ਪਿੰਡ ਵਿਚ ਕਿਸੇ ਬਾਹਰਲੇ ਵਿਅਕਤੀ ਦੀ ਕੋਈ ਐਂਟਰੀ ਨਹੀਂ ਹੈ। ਉਹਨਾਂ ਨੇ ਰਾਸ਼ਨ ਦਾ ਵੀ ਆਪ ਹੀ ਪ੍ਰਬੰਧ ਕੀਤਾ ਹੈ। ਲੋਕਾਂ ਨੂੰ ਅਨਾਉਂਨਸਮੈਂਟ ਕਰ ਕੇ ਦਸਿਆ ਗਿਆ ਕਿ ਜੇ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਤਾਂ ਉਹ ਨੌਜਵਾਨਾਂ ਦੇ ਘਰ ਆ ਕੇ ਰਾਸ਼ਨ ਲੈ ਕੇ ਜਾ ਸਕਦਾ ਹੈ। ਇਸ ਪਿੰਡ ਦੇ ਇਕ ਨੌਜਵਾਨ ਨੇ ਹੋਰਨਾਂ ਲੋਕਾਂ ਨੂੰ ਇਹੀ ਅਪੀਲ ਕੀਤੀ ਹੈ

ਕਿ ਉਹ ਅਪਣੇ ਘਰ ਵਿਚ ਰਹਿਣ, ਅਪਣੀ ਸੁਰੱਖਿਆ ਸਾਡੇ ਹੱਥ ਵਿਚ ਹੈ। ਇਸ ਲਈ ਇਸ ਪਹਿਲ ਵਿਚ ਹੋਰ ਲੋਕ ਵੀ ਸਾਥ ਦੇਣ ਤੇ ਅਪਣੇ ਪਿੰਡ ਨੂੰ ਇਸ ਦੁੱਖ ਦੀ ਘੜੀ ਤੋਂ ਬਚਾਉਣ। ਜ਼ਰੂਰੀ ਨਹੀਂ ਕਿ ਕਿਸੇ ਸਰਪੰਚ ਜਾਂ ਪੰਚ ਦੇ ਹੋਣ ਨਾਲ ਹੀ ਇਹ ਸੰਭਵ ਹੋ ਸਕਦਾ ਹੈ ਇਹ ਅਸੀਂ ਆਪ ਵੀ ਕਰ ਸਕਦੇ ਹਾਂ। ਇਸ ਪਿੰਡ ਦੇ ਨੌਜਵਾਨ 4-4 ਘੰਟੇ ਡਿਊਟੀ ਕਰ ਰਹੇ ਹਨ। ਇਸੇ ਤਰ੍ਹਾਂ ਹਰ ਇਕ ਦੀਆਂ ਲੋੜਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ,

ਜੇ ਕਿਸੇ ਨੂੰ ਪੈਸੇ ਦੀ ਜ਼ਰੂਰਤ ਹੈ ਉਸ ਨੂੰ ਪੈਸੇ ਮਿਲ ਰਹੇ ਨੇ ਜੇ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਉਸ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਤੋਂ ਡਰਨ ਨਾ ਬਲਕਿ ਇਸ ਨੂੰ ਸਮਝਣ। ਜੇ ਇਸ ਬਿਮਾਰੀ ਨੂੰ ਸਮਝ ਲਿਆ ਗਿਆ ਤਾਂ ਲੋਕ ਆਪ ਹੀ ਸਾਵਧਾਨੀਆਂ ਵਰਤਣੀਆਂ ਸ਼ੁਰੂ ਕਰ ਦੇਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।