ਦਿੱਲੀ ਵਿਚ ਮਾਤਾ ਗੁਜਰੀ ਵੁਮੈਨ ਵੈਲਫੇਅਰ ਸੈਂਟਰ ਵੱਲੋਂ ਵਿਲੱਖਣ ਕਾਰਜ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਦਿੱਲੀ ਵਿੱਚ ਮਾਤਾ ਗੁਜਰੀ ਵੁਮੈਨ ਵੈਲਫੇਅਰ ਸੈਂਟਰ ਵੱਲੋਂ ਮਿਸ਼ਨ ਕੀਰਤ...

Sarna

ਨਵੀਂ ਦਿੱਲੀ: ਹੁਣ ਦਿੱਲੀ ਵਿੱਚ ਮਾਤਾ ਗੁਜਰੀ ਵੁਮੈਨ ਵੈਲਫੇਅਰ ਸੈਂਟਰ ਵੱਲੋਂ ਮਿਸ਼ਨ ਕੀਰਤ ਤਹਿਤ ਹਰ ਔਰਤ ਦਾ ਸਮਾਜਿਕ ਆਰਥਿਕ ਰੁਤਬਾ ਬਹਾਲ ਕਰਾਉਣ ਲਈ ਵਿਲੱਖਣ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ  ਕਿਸੇ ਵੀ ਔਰਤ ਅਤੇ ਬੱਚੀ ਨੂੰ ਆਪਣੀ ਪ੍ਰਤਿਭਾ ਉਜਾਗਰ ਕਰਨ ਦਾ ਮੌਕਾ ਮਿਲ ਸਕੇ। ਅਸੀਂ ਉਸ ਨੂੰ ਆਪਣੀ ਪ੍ਰਤਿਭਾ ਰਾਹੀਂ ਰੁਜ਼ਗਾਰ ਵੀ ਉਪਲੱਬਧ ਕਰਵਾਇਆ ਜਾ ਸਕੇ।

ਮਾਤਾ ਗੁਜਰੀ ਵੂਮੈਨ ਵੈੱਲਫੇਅਰ ਸੈਂਟਰ ਵੱਲੋਂ ਮਿਸ਼ਨ ਕਿਰਤ ਤਹਿਤ ਅਜਿਹੀਆਂ ਔਰਤਾਂ ਅਤੇ ਲਡ਼ਕੀਆਂ ਦੀ ਖੋਜ ਕਰਕੇ ਉਨ੍ਹਾਂ ਨੂੰ ਮੁਫ਼ਤ  ਕਿੱਤਾਮੁਖੀ ਕੋਰਸ ਕਰਵਾਏ ਜਾਣਗੇ ਤਾਂ ਜੋ ਉਹ ਆਪਣੇ ਸੁਨਹਿਰੀ ਭਵਿੱਖ ਲਈ ਚਿੰਤਤ ਨਾ ਹੋਣ। ਇਸੇ ਲੜੀ ਤਹਿਤ  ਤੀਹ ਮਾਰਚ ਦੁਪਹਿਰ ਸਾਢੇ ਚਾਰ ਵਜੇ 36, ਸੈਂਟਰਲ ਮਾਰਕੀਟ ,ਯੂਨੀਅਨ ਬੈਂਕ ਦੇ ਨਾਲ ਵੈਸਟ ਪੰਜਾਬੀ ਬਾਗ ਵਿਖੇ ਪਹਿਲਾ ਸਮਾਗਮ ਕਰਵਾਇਆ ਜਾ ਰਿਹਾ ਹੈ।

ਜਿਸ ਵਿੱਚ ਸਿਹਤ ਸਬੰਧੀ ਪ੍ਰੋਗਰਾਮ ਤਹਿਤ ਕੌਂਸਲਿੰਗ, ਮੈਡੀਕਲ ਚੈਕਅੱਪ, ਅਤੇ ਵੱਖ ਵੱਖ ਮਾਹਿਰ ਜਿਥੇ ਸਲਾਹ ਦੇਣਗੇ ਉੱਥੇ ਕਿਤਾਮੁਖੀ ਖੋਜ ਪ੍ਰੋਗਰਾਮ ਤਹਿਤ ਪੰਜਾਬੀ ਅਤੇ ਫਰੈਂਚ ਸਿੱਖਣ ਦੀਆਂ ਕਲਾਸਾਂ ਦੇ ਨਾਲ ਨਾਲ ਯੋਗਾ ਦੀਆਂ ਕਲਾਸਾਂ ਲਈ ਵੀ ਸਿੱਖਿਅਤ ਕੀਤਾ ਜਾਏਗਾ।

ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਪ੍ਰੋਗਰਾਮ ਤਹਿਤ ਰਵਾਇਤੀ ਵਿਰਾਸਤ ਅਤੇ  ਪੰਜਾਬੀ ਵਿਰਸੇ ਸਬੰਧੀ ਵੀ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਦਿੱਲੀ ਦੀਆਂ ਔਰਤਾਂ ਲਈ ਇਹ ਇਕ ਵਿਲੱਖਣ ਪ੍ਰੋਗਰਾਮ ਹੋਵੇਗਾ, ਜਿਸ ਦੀ ਸਫਲਤਾ ਲਈ ਮਾਤਾ ਗੁਜਰੀ ਵੂਮੈਨ ਵੈੱਲਫੇਅਰ ਸੈਂਟਰ ਦੀ ਟੀਮ ਸ਼ਿੱਦਤ ਨਾਲ ਕੰਮ ਕਰ ਰਹੀ ਹੈ  ਤਾਂ ਜੋ ਹਰ ਔਰਤ ਨੂੰ ਸਮਰੱਥ ਬਣਾਇਆ ਜਾ ਸਕੇ।