CM ਹਾਊਸ ਚੰਡੀਗੜ੍ਹ 'ਚ ਕਮਾਂਡੋ ਵਜੋਂ ਤਾਇਨਾਤ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਬੱਡੀ ਖਿਡਾਰੀ ਦਾ ਮਸ਼ਹੂਰ ਖਿਡਾਰੀ ਸੀ ਮ੍ਰਿਤਕ ਨੌਜਵਾਨ

photo

 

ਅਬੋਹਰ: ਅਬੋਹਰ 'ਚ ਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮੁੱਖ ਮੰਤਰੀ ਹਾਊਸ ਵਿੱਚ ਕਮਾਂਡੋ ਵਜੋਂ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਿਸ ਕਾਰਨ ਉਸ ਨੇ ਆਤਮਘਾਤੀ ਕਦਮ ਚੁੱਕ ਲਿਆ। ਸੂਚਨਾ ਮਿਲਣ 'ਤੇ ਥਾਣਾ ਸਿਟੀ ਫੋਰੈਸਟ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ 'ਚ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਤਰਨਤਾਰਨ ਦੀ ਗੋਇੰਦਵਾਲ ਜੇਲ੍ਹ 'ਚ ਹਵਾਲਾਤੀ ਨੇ ਬੈਰਕ 'ਚ ਕੀਤੀ ਖ਼ੁਦਕੁਸ਼ੀ 

ਜਾਣਕਾਰੀ ਅਨੁਸਾਰ 30 ਸਾਲਾ ਕਰਮਾ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੀਤਾਰਾਮ ਕਲੋਨੀ, ਅਬੋਹਰ ਸੀ.ਐਮ ਹਾਊਸ ਚੰਡੀਗੜ੍ਹ ਵਿਖੇ ਸੁਰੱਖਿਆ ਵਿਭਾਗ ਵਿੱਚ ਤਾਇਨਾਤ ਸੀ। 27 ਮਾਰਚ ਨੂੰ ਕਰਮ ਸਿੰਘ ਆਪਣੇ ਕਿਸੇ ਦੋਸਤ ਦੇ ਵਿਆਹ ਕਾਰਨ ਛੁੱਟੀ ’ਤੇ ਆਇਆ ਹੋਇਆ ਸੀ। ਬੀਤੀ ਰਾਤ ਉਸ ਨੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਪਤਨੀ ਰਾਜਵੰਤ ਕੌਰ ਨੇ ਦੱਸਿਆ ਕਿ ਉਹ ਰਾਤ ਨੂੰ ਕਮਰੇ ਵਿੱਚ ਸੁੱਤਾ ਪਿਆ ਸੀ।

ਇਹ ਵੀ ਪੜ੍ਹੋ: ਇੰਦੌਰ 'ਚ ਵੱਡਾ ਹਾਦਸਾ, ਪ੍ਰਾਚੀਨ ਮੰਦਿਰ ਦੇ ਖੂਹ ਦੀ ਡਿੱਗੀ ਛੱਤ, ਖੂਹ 'ਚ ਡਿੱਗੇ ਸ਼ਰਧਾਲੂ

ਰਾਤ ਕਰੀਬ 3 ਵਜੇ ਜਦੋਂ ਉਹ ਜਾਗੀ ਤਾਂ ਉਸ ਦਾ ਪਤੀ ਬੈੱਡ 'ਤੇ ਨਹੀਂ ਸੀ। ਉਸ ਨੇ ਨੇੜਲੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਜਿਸ 'ਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਠਾਇਆ। ਉਸਦੇ ਦਿਓਰ ਸਿਮਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਿਟੀ ਫੋਰੈਸਟ ਦੇ ਏਐਸਆਈ ਬਹਾਦਰ ਚੰਦ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।

ਜ਼ਿਕਰਯੋਗ ਹੈ ਕਿ ਮ੍ਰਿਤਕ ਕਰਮ ਸਿੰਘ ਰਾਸ਼ਟਰੀ ਪੱਧਰ ਦਾ ਕਬੱਡੀ ਖਿਡਾਰੀ ਸੀ। ਜਿਸ ਨੇ ਪੰਜਾਬ ਅਤੇ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਭਾਗ ਲੈ ਕੇ ਕਈ ਇਨਾਮ ਜਿੱਤੇ ਸਨ। ਉਸ ਦਾ ਨਾਂ ਕਬੱਡੀ ਖਿਡਾਰੀਆਂ ਵਿਚ ਬਹੁਤ ਮਸ਼ਹੂਰ ਸੀ। ਮ੍ਰਿਤਕ ਆਪਣੇ ਪਿੱਛੇ 5 ਸਾਲ ਦਾ ਬੱਚਾ ਛੱਡ ਗਿਆ ਹੈ।