ਨਸ਼ਾ ਤਸਕਰ ਨੂੰ ਛੱਡਣ ਬਦਲੇ ਚੌਕੀ ਇੰਚਾਰਜ ਨੇ ਲਈ 70 ਹਜ਼ਾਰ ਰੁਪਏ ਰਿਸ਼ਵਤ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਰਿਸ਼ਵਤ ਦੇ ਕੇ ਫ਼ਰਾਰ ਹੋਏ ਤਸਕਰ ਅਤੇ ਉਸ ਦੇ ਸਾਥੀ ਨੂੰ 13 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ

Jarnail Singh

 

ਲੁਧਿਆਣਾ: ਹੈਰੋਇਨ ਸਮੱਗਲਰ ਨੂੰ 70,000 ਰੁਪਏ ਰਿਸ਼ਵਤ ਬਦਲੇ ਛੱਡਣ ਦੇ ਇਲਜ਼ਾਮ ਤਹਿਤ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਚੌਕੀ ਬਸੰਤ ਪਾਰਕ ਦੇ ਇੰਚਾਰਜ ਏਐਸਆਈ ਜਰਨੈਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਰਿਸ਼ਵਤ ਦੇ ਕੇ ਫ਼ਰਾਰ ਹੋਏ ਤਸਕਰ ਅਤੇ ਉਸ ਦੇ ਸਾਥੀ ਨੂੰ 13 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਕੁਝ ਦਿਨ ਪਹਿਲਾਂ ਏਐਸਆਈ ਨੇ ਉਸ ਨੂੰ ਰਿਸ਼ਵਤ ਲੈ ਕੇ ਛੱਡ ਦਿੱਤਾ ਸੀ।

ਇਹ ਵੀ ਪੜ੍ਹੋ: Air India Express ਦੇ ਜਹਾਜ਼ ਨੇ ਸਮੇਂ ਤੋਂ 4 ਘੰਟੇ ਪਹਿਲਾਂ ਭਰੀ ਉਡਾਣ, 20 ਯਾਤਰੀ ਨਹੀਂ ਪਹੁੰਚ ਸਕੇ ਕੁਵੈਤ  

ਨਾਮਜ਼ਦ ਮੁਲਜ਼ਮਾਂ ਵਿਚ ਏਐਸਆਈ ਜਨਰਲ ਸਿੰਘ ਦਾ ਨਾਂਅ ਸ਼ਾਮਲ ਹੈ। ਜਦਕਿ ਫੜੇ ਗਏ ਤਸਕਰਾਂ ਵਿਚ ਅੰਮ੍ਰਿਤਪਾਲ ਸਿੰਘ ਉਰਫ਼ ਚੀਨੂ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 2, ਬਰੋਟਾ ਰੋਡ ਅਤੇ ਪਰਵਿੰਦਰ ਸਿੰਘ ਉਰਫ਼ ਵਿੱਕੀ ਧਵਨ ਵਾਸੀ ਗਰਗ ਕਲੋਨੀ, ਗੁਰੂ ਗੋਬਿੰਦ ਸਿੰਘ ਨਗਰ ਸ਼ਾਮਲ ਹਨ।

ਇਹ ਵੀ ਪੜ੍ਹੋ: ਸਲਮਾਨ ਖਾਨ ਨੂੰ ਗੋਲਡੀ ਬਰਾੜ ਨੇ ਭੇਜੀ ਸੀ ਧਮਕੀ ਭਰੀ ਮੇਲ! ਮੁੰਬਈ ਪੁਲਿਸ ਨੇ ਇੰਟਰਪੋਲ ਤੋਂ ਲਈ ਮਦਦ  

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਦਿਨ ਪਹਿਲਾਂ ਵੀ ਬਸੰਤ ਚੌਕੀ ਦੇ ਇੰਚਾਰਜ ਜਰਨੈਲ ਸਿੰਘ ਨੇ ਅੰਮ੍ਰਿਤਪਾਲ ਸਿੰਘ ਨੂੰ ਉਸ ਦੇ ਘਰ ਬਾਹਰ ਹੈਰੋਇਨ ਵੇਚਦੇ ਹੋਏ ਕਾਬੂ ਕੀਤਾ ਸੀ। ਉਸ ਸਮੇਂ ਉਸ ਕੋਲੋਂ ਇਕ ਗ੍ਰਾਮ ਹੈਰੋਇਨ ਮਿਲੀ ਸੀ। ਚੌਕੀ ਇੰਚਾਰਜ ਨੇ ਉਸ ਨੂੰ ਛੱਡਣ ਬਦਲੇ ਇਕ ਲੱਖ ਰੁਪਏ ਮੰਗੇ ਸੀ। ਬਾਅਦ ਵਿਚ ਸੌਦਾ 70 ਹਜ਼ਾਰ ਰੁਪਏ ਤੈਅ ਹੋਇਆ ਸੀ।

ਇਹ ਵੀ ਪੜ੍ਹੋ: ਔਰਤਾਂ ਨੂੰ ਮੋਟਾਪੇ ਕਾਰਨ ਹੋ ਸਕਦੀਆਂ ਹਨ ਇਹ ਬੀਮਾਰੀਆਂ, ਆਉ ਜਾਣਦੇ ਹਾਂ ਇਸ ਤੋਂ ਬਚਾਅ ਦੇ ਤਰੀਕੇ 

ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਏਐਸਆਈ ਰਿਸ਼ਵਤ ਲੈਣ ਲਈ ਫਾਰਚੂਨਰ ਕਾਰ ਵਿਚ ਆਇਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਜਰਨੈਲ ਸਿੰਘ ਦੀ ਸਿਹਤ ਵੀ ਖ਼ਰਾਬ ਹੋ ਗਈ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।