ਪੰਜਾਬ ਵਿਚ ਸਰਕਾਰੀ ਵਿਭਾਗਾਂ ਦੇ ਬਿਜਲੀ ਬਿੱਲ ਦੀ ਬਕਾਇਆ ਰਾਸ਼ੀ 2600 ਕਰੋੜ ਰੁਪਏ ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਵਰਕਾਮ ਨੇ 31 ਮਾਰਚ ਤੱਕ ਅਦਾਇਗੀ ਕਰਨ ਲਈ ਕਿਹਾ

Image: For representation purpose only

 

ਚੰਡੀਗੜ੍ਹ: ਪੰਜਾਬ ਵਿਚ ਸਰਕਾਰੀ ਵਿਭਾਗਾਂ ਦੇ ਬਿਜਲੀ ਬਿੱਲ ਦੀ ਬਕਾਇਆ ਰਾਸ਼ੀ 2600 ਕਰੋੜ ਰੁਪਏ ਤੋਂ ਪਾਰ ਪਹੁੰਚ ਗਈ ਹੈ। ਇਸ ਦੇ ਚਲਦਿਆਂ ਪਾਵਰਕਾਮ ਨੇ ਸਾਰੇ ਵਿਭਾਗਾਂ ਨੂੰ ਪੱਤਰ ਲਿਖ ਕੇ 31 ਮਾਰਚ ਤੱਕ ਬਕਾਇਆ ਕਲੀਅਰ ਕਰਨ ਲਈ ਕਿਹਾ ਹੈ। ਇਹਨਾਂ 8 ਵਿਭਾਗਾਂ ਵਿਚੋਂ ਸਭ ਤੋਂ ਵੱਧ ਬਕਾਇਆ ਵਾਟਰ ਸਪਲਾਈ ਵਿਭਾਗ ਵੱਲ ਹੈ, ਵਿਭਾਗ ਦਾ ਬਿਜਲੀ ਬਿੱਲ ਦਾ 1070 ਕਰੋੜ ਰੁਪਏ ਬਕਾਇਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ, ਜਨਗਣਨਾ ਸੂਚੀ ਵਿਚ ਮਿਲਿਆ ਕਾਲਮ

ਇਸੇ ਤਰ੍ਹਾਂ ਸਥਾਨਕ ਸਰਕਾਰਾਂ ਵਿਭਾਗ ਦਾ 954.3 ਕਰੋੜ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ  ਦਾ 292.4 ਕਰੋੜ, ਸਿਹਤ ਵਿਭਾਗ ਦਾ 178.4 ਕਰੋੜ, ਸੀਵਰੇਜ ਬੋਰਡ ਦਾ 79.2 ਕਰੋੜ, ਸਿੰਚਾਈ ਵਿਭਾਗ ਦਾ 21.4 ਕਰੋੜ. ਗ੍ਰਹਿ ਮਾਮਲੇ ਅਤੇ ਜੇਲ੍ਹਾਂ ਵਿਭਾਗ ਦਾ  19.6 ਕਰੋੜ, ਸਕੂਲ ਸਿੱਖਿਆ ਵਿਭਾਗ ਦਾ 10.5 ਕਰੋੜ ਰੁਪਏ ਅਤੇ ਹੋਰਾਂ ਦਾ 53.1 ਕਰੋੜ ਰੁਪਏ ਬਕਾਇਆ ਹੈ।  ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਇਹਨਾਂ ਸਰਕਾਰੀ ਵਿਭਾਗਾਂ ਨੂੰ 31 ਮਾਰਚ ਤੱਕ ਅਦਾਇਗੀ ਕਰਨ ਲਈ ਕਿਹਾ ਗਿਆ ਹੈ।