ਕਰੋੜਾਂ ਰੁਪਏ ਦਾ ਮਾਲਕ ਅੱਜ ਬਿੱਲ ਭਰਨ ਤੋਂ ਵੀ ਹੋਇਆ ਮੁਥਾਜ 

ਏਜੰਸੀ

ਖ਼ਬਰਾਂ, ਕੌਮਾਂਤਰੀ

ਫ਼ਜ਼ੂਲ ਖ਼ਰਚੀ ਨੇ ਕੀਤਾ ਕੰਗਾਲ, ਪੜ੍ਹੋ ਪੂਰਾ ਮਾਮਲਾ  

£10million lottery winner’s incredible car collection – before he lost all his cash in spending spree (photo : twitter)

ਸਕਾਟਲੈਂਡ : ਕਿਸਮਤ ਦੀ ਖੇਡ ਨਿਰਾਲੀ ਹੁੰਦੀ ਹੈ, ਝਟਕੇ ਵਿਚ ਹੀ ਲੱਖਾਂ ਤੋਂ ਕੱਖਾਂ ਵਿਚ ਪਹੁੰਚ ਸਕਦੀ ਹੈ ਪਰ ਇਹ ਕਥਨ ਵੀ ਉਦੋਂ ਹੀ ਸਹੀ ਹੁੰਦਾ ਹੈ ਜਦੋਂ ਕੋਈ ਬੇਤਰਤੀਬ ਜ਼ਿੰਦਗੀ ਜਿਉਂਦਾ ਹੈ ਅਤੇ ਫਜ਼ੂਲ ਖ਼ਰਚੀ ਕਰਦਾ ਹੈ।

ਅਜਿਹਾ ਹੀ ਮਾਮਲਾ ਸਕਾਟਲੈਂਡ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਵਿਅਕਤੀ ਨੇ ਪਹਿਲਾਂ 100 ਕਰੋੜ ਰੁਪਏ ਦੀ ਲਾਟਰੀ ਜਿੱਤੀ ਅਤੇ ਫਿਰ ਸਮੇਂ ਦਾ ਪਹੀਆ ਇਸ ਤਰ੍ਹਾਂ ਘੁੰਮਿਆ ਕਿ ਉਸ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਵਿਅਕਤੀ ਨੇ ਖੂਬ ਐਸ਼ੋ- ਆਰਾਮ ਦੀ ਜ਼ਿੰਦਗੀ ਬਸਰ ਕੀਤੀ ਅਤੇ ਸਾਰਾ ਪੈਸਾ ਫ਼ਜ਼ੂਲ ਖ਼ਰਚੀ ਕਰਦਿਆਂ ਖਰੀਦਦਾਰੀ ਵਿੱਚ ਖਰਚ ਕਰ ਦਿੱਤਾ।  ਉਸ ਕੋਲ ਇੱਕ ਤੋਂ ਵੱਧ ਮਹਿੰਗੀਆਂ ਕਾਰਾਂ ਦਾ ਭੰਡਾਰ ਸੀ। ਹੁਣ ਉਸ ਕੋਲ ਬਿੱਲ ਭਰਨ ਲਈ ਪੈਸੇ ਨਹੀਂ ਹਨ।

ਇਹ ਵੀ ਪੜ੍ਹੋ: ਖ਼ਤਰਾ ਹੋਣ 'ਤੇ ਵੱਜੇਗੀ ਫ਼ੋਨ ਦੀ ਘੰਟੀ, ਮੋਬਾਈਲਾਂ 'ਚ ਲਗਾਈ ਜਾਵੇਗੀ ਜਾਨਲੇਵਾ ਚਿਤਾਵਨੀ ਵਾਲੀ ਪ੍ਰਣਾਲੀ 

ਜਾਣਕਾਰੀ ਅਨੁਸਾਰ ਜੌਹਨ ਮੈਕਗਿਨੀਜ਼ ਨਾਮ ਦੇ ਸ਼ਖ਼ਸ ਨੇ 1997 ਵਿੱਚ 100 ਕਰੋੜ ਰੁਪਏ ਦੀ ਵੱਡੀ ਇਨਾਮੀ ਰਾਸ਼ੀ ਜਿੱਤੀ ਸੀ। 'ਦਿ ਸਨ' ਦੀ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੌਹਨ ਨੇ ਇਹ ਲਾਟਰੀ ਜਿੱਤਣ ਤੋਂ ਬਾਅਦ ਕਈ ਮਹਿੰਗੀਆਂ ਕਾਰਾਂ ਖਰੀਦੀਆਂ ਸਨ। ਇਨ੍ਹਾਂ ਵਿੱਚ ਬੈਂਟਲੇ, ਮਰਸੀਡੀਜ਼, ਜੈਗੁਆਰ, ਫਰਾਰੀ ਅਤੇ ਬੀਐਮਡਬਲਿਊ ਮਾਡਲਾਂ ਦੀਆਂ ਕਾਰਾਂ ਸ਼ਾਮਲ ਸਨ। ਉਨ੍ਹਾਂ ਕੋਲ ਬ੍ਰਿਟੇਨ ਦੇ ਸਾਊਥ ਲੈਨਾਰਕਸ਼ਾਇਰ ਦੇ ਬੋਥਵੇਲ 'ਚ 13 ਕਰੋੜ ਰੁਪਏ ਦਾ ਆਲੀਸ਼ਾਨ ਘਰ ਵੀ ਸੀ। 

ਇਸ ਲਾਟਰੀ ਨੂੰ ਜਿੱਤਣ ਤੋਂ ਬਾਅਦ ਜੌਨ ਨੇ ਸਮੁੰਦਰ ਦੇ ਕੰਢੇ 5 ਕਰੋੜ ਰੁਪਏ ਦਾ ਅਪਾਰਟਮੈਂਟ ਖਰੀਦਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਰਿਵਾਰ 'ਤੇ ਕਰੀਬ 30 ਕਰੋੜ ਰੁਪਏ ਖ਼ਰਚ ਕੀਤੇ। ਕਈ ਥਾਵਾਂ 'ਤੇ ਬੇਤੁਕੇ ਤਰੀਕਿਆਂ ਨਾਲ ਨਿਵੇਸ਼ ਕੀਤਾ। ਉਸ ਨੂੰ ਅਦਾਲਤ ਵਿਚ ਵੀ ਪੇਸ਼ ਹੋਣਾ ਪਿਆ। ਬਾਅਦ ਵਿੱਚ ਪਤਾ ਲੱਗਿਆ ਕਿ ਜੌਹਨ ਨੇ ਲਾਟਰੀ ਤੋਂ ਜਿੱਤੇ ਹੋਏ ਪੈਸੇ ਗੁਆ ਦਿੱਤੇ ਹਨ। 

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਜੌਹਨ ਨੇ ਦੱਸਿਆ ਕਿ ਮੇਰੇ ਕੋਲ ਕਈ ਫਰਾਰੀ ਕਾਰਾਂ ਸਨ। ਮੈਂ ਸਾਰੀਆਂ ਆਲੀਸ਼ਾਨ ਥਾਵਾਂ 'ਤੇ ਛੁੱਟੀਆਂ ਬਿਤਾਈਆਂ। ਪਰ, ਹੁਣ ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਖਰੀਦਦਾਰੀ ਕਿਵੇਂ ਕਰਨੀ ਹੈ। ਉਸ ਨੇ ਸਾਰੀ ਰਕਮ ਆਲੀਸ਼ਾਨ ਜ਼ਿੰਦਗੀ ਜਿਊਣ ਲਈ ਖ਼ਰਚ ਕਰ ਦਿਤੀ। 

ਜੌਹਨ ਮੈਕਗਿਨੀਜ਼ ਕਹਿੰਦਾ ਹੈ- ਮੇਰੇ ਕੋਲ ਇੱਕ ਵਾਰ ਡਿਜ਼ਾਈਨਰ ਕੱਪੜੇ ਸਨ। ਛੁੱਟੀਆਂ 'ਤੇ ਜਾਂਦੇ ਸੀ ਅਤੇ ਹਸੀਨ ਜ਼ਿੰਦਗੀ ਜਿਉਂਦੇ ਸੀ। ਮੈਂ ਉਹ ਸਭ ਕੁਝ ਪ੍ਰਾਪਤ ਕੀਤਾ ਜਿਸਦਾ ਮੈਂ ਸੁਪਨਾ ਦੇਖਿਆ ਸੀ। ਮੇਰੇ ਕੋਲ ਵੀ ਇਸ ਤੋਂ ਵੱਧ ਸੀ, ਪਰ ਹੁਣ ਮੈਨੂੰ ਚਿੰਤਾ ਹੈ ਕਿ ਖਰੀਦਦਾਰੀ ਦੇ ਬਿੱਲ ਦਾ ਭੁਗਤਾਨ ਕਿਵੇਂ ਕੀਤਾ ਜਾਵੇ। ਕਿਉਂਕਿ ਮੈਂ ਹੁਣ ਗ਼ਰੀਬ ਹਾਂ।