ਪੰਜਾਬ ਵਿਚ ਇਸ ਵੇਲੇ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਪੁਲਿਸ ਨਸ਼ਾ ਤਸਕਰਾਂ ਨੂੰ ਫੜ-ਫੜ ਕੇ ਜੇਲਾਂ ਵਿਚ ਡੱਕ ਰਹੀ ਹੈ। ਇਸ ਵੇਲੇ ਪੰਜਾਬ ਦੇ ਹਰੇਕ ਚੌਕ ਚੁਰਾਹੇ ’ਤੇ ਪੁਲਿਸ ਦਾ ਪਹਿਰਾ ਹੈ। ਜਿਥੇ ਵੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਉਹ ਨਸ਼ਾ ਤਸਕਰਾਂ ਵਿਰੁਧ ਸ਼ਿਕੰਜਾ ਕਸ ਦਿੰਦੀ ਹੈ। ਅਜਿਹਾ ਹੀ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਤੋਂ ਸਾਹਮਣੇ ਆਇਆ ਹੈ।
ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿਚ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਕਾਰ ਵਿਚੋਂ 8 ਕਿਲੋ 163 ਗ੍ਰਾਮ ਹੈਰੋਇਨ ਅਤੇ 15,700 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲਣ ’ਤੇ ਨਾਕਾਬੰਦੀ ਕੀਤੀ ਗਈ ਸੀ ਕਿ ਇਸ ਨਸ਼ਾ ਤਸਕਰ ਨੂੰ ਨਾਕਾਬੰਦੀ ’ਤੇ ਰੋਕਿਆ ਜਾਣਾ ਹੈ, ਪਰ ਉਹ ਨਾਕਾਬੰਦੀ ਤੋੜ ਕੇ ਉੱਥੋਂ ਆਪਣੀ ਕਾਰ ਵਿਚ ਭੱਜ ਗਿਆ।
ਪੁਲਿਸ ਨੇ ਉਸ ਨੂੰ ਫੜ ਲਿਆ ਅਤੇ ਉਸ ਕੋਲੋਂ 8 ਕਿਲੋ 163 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐਸਐਸਪੀ ਭੁਪਿੰਦਰ ਸਿੰਘ ਨੇ ਪ੍ਰੈਸ ਕਾਨਫ਼ਰੰਸ ਵਿਚ ਜਾਣਕਾਰੀ ਦਿਤੀ। ਉਹ ਹੈਰੋਇਨ ਲੈ ਕੇ ਅੰਮ੍ਰਿਤਸਰ ਜਾ ਰਿਹਾ ਸੀ। ਉਸ ਨੇ ਇਹ ਹੈਰੋਇਨ ਫਿਰੋਜ਼ਪੁਰ ਵਿਚ ਕਿਸੇ ਤੋਂ ਲਈ ਸੀ ਅਤੇ ਇਸ ਨੂੰ ਕਿਸੇ ਹੋਰ ਨੂੰ ਦੇਣੀ ਸੀ। ਜਲਦੀ ਹੀ ਉਨ੍ਹਾਂ ਨੂੰ ਵੀ ਫੜ ਲਿਆ ਜਾਵੇਗਾ।
ਐਸਐਸਪੀ ਭੁਪਿੰਦਰ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਕਿ ਉਸ ਵਿਰੁੱਧ ਪਹਿਲਾਂ ਵੀ ਮਾਮਲੇ ਦਰਜ ਹਨ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਉਸਦੀ ਉਮਰ 29 ਸਾਲ ਹੈ। ਉਹ ਹੈਰੋਇਨ ਲੈ ਕੇ ਅੰਮ੍ਰਿਤਸਰ ਜਾ ਰਿਹਾ ਸੀ। ਉਸ ਨੇ ਇਹ ਹੈਰੋਇਨ ਫਿਰੋਜ਼ਪੁਰ ਵਿਚ ਕਿਸੇ ਤੋਂ ਲਈ ਸੀ ਅਤੇ ਇਸ ਨੂੰ ਕਿਸੇ ਹੋਰ ਨੂੰ ਦੇਣੀ ਸੀ। ਜਲਦੀ ਹੀ ਉਹ ਵੀ ਆਉਣ ਵਾਲੇ ਸਮੇਂ ਵਿੱਚ ਫੜੇ ਜਾਣਗੇ।