ਮੋਹਾਲੀ ’ਚੋਂ ਮਿਲੇ 11 ਹੋਰ ਕੋਰੋਨਾ ਪਾਜ਼ੀਟਿਵ, ਕੁੱਲ ਅੰਕੜਾ 84 ਹੋਇਆ
ਕੋਰੋਨਾ ਪਾਜ਼ੀਟਿਵ ਆਉਣ ਵਾਲੀ ਰਿਪੋਰਟ ਵਿਚੋਂ 10 ਕੇਸ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਰਿਪੋਰਟ ਪੋਜ਼ੀਟਿਵ ਆਈ ਹੈ।
ਮੋਹਾਲੀ - ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਤੇ ਹੁਣ ਅੱਜ ਸਵੇਰੇ ਹੀ ਮੋਹਾਲੀ ਜਿਲ੍ਹੇ ਵਿਚੋਂ 11 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਹੁਣ ਤੱਕ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ ਵਧਕੇ 84 ਹੋ ਗਈ।
ਕੋਰੋਨਾ ਪਾਜ਼ੀਟਿਵ ਆਉਣ ਵਾਲੀ ਰਿਪੋਰਟ ਵਿਚੋਂ 10 ਕੇਸ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਰਿਪੋਰਟ ਪੋਜ਼ੀਟਿਵ ਆਈ ਹੈ। ਇਕ ਮਰੀਜ਼ ਮੁੱਲਾਪੁਰ ਤੋਂ ਪੀਜੀਆਈ ਚੰਡੀਗੜ੍ਹ ਦਾ ਮੁਲਾਜ਼ਮ ਹੈ।
ਇਸ ਸਬੰਧੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 84 ਕੇਸ ਆ ਚੁੱਕੇ ਹਨ। ਜਿਸ ਵਿਚੋਂ 30 ਮਰੀਜ਼ ਠੀਕ ਹੋ ਚੁੱਕੇ ਹਨ, 52 ਐਕਟਿਵ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ 'ਚ ਕੁੱਲ 18 ਕੇਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਮੋਹਾਲੀ 'ਚ 11, ਗੁਰਦਾਸਪੁਰ ਜ਼ਿਲ੍ਹੇ 'ਚ 3, ਸ਼੍ਰੀ ਮੁਕਤਸਰ 'ਚ 3, ਅਤੇ ਮੋਗਾ 'ਚ 1 ਨਵਾਂ ਕੇਸ ਆਇਆ ਹੈ।
ਇਸ ਸਭ ਨੂੰ ਮਿਲਾ ਕੇ ਪੰਜਾਬ 'ਚ ਅੰਕੜਾ 400 ਦੇ ਨੇੜੇ ਪਹੁੰਚ ਚੁੱਕਾ ਹੈ ਕੁੱਲ ਗਿਣਤੀ 395 ਹੋ ਗਈ ਹੈ। ਜ਼ਿਕਰਯੋਗ ਹੈ ਕਿ ਬਹੁਤੇ ਨਵੇਂ ਕੇਸ ਸ਼੍ਰੀ ਹਜੂਰ ਸਾਹਿਬ ਤੋਂ ਪਰਤੇ ਯਾਤਰੀਆਂ ਦੇ ਹਨ। ਸ਼ਾਮ ਤਕ ਕੇਸਾਂ ਦੀ ਗਿਣਤੀ ਹੋਰ ਵਧਣ ਦੇ ਆਸਾਰ ਜਾਪ ਰਹੇ ਹਨ।