ਕੋਰੋਨਾ 'ਤੇ ਬੋਲੇ ਟਰੰਪ- ਮੈਨੂੰ ਚੋਣਾਂ ਵਿਚ ਹਰਾਉਣ ਲਈ ਕੁਝ ਵੀ ਕਰ ਸਕਦਾ ਹੈ ਚੀਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਡੋਨਾਲਡ ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦਾ ਰਵੱਈਆ ਇਸ ਗੱਲ ਦਾ ਸਬੂਤ ਹੈ ਕਿ ਬੀਜਿੰਗ ਉਹਨਾਂ ਨੂੰ ਚੋਣਾਂ ਹਰਵਾਉਣ ਲਈ ਕੁੱਝ ਵੀ ਕਰੇਗਾ।

Photo

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦਾ ਰਵੱਈਆ ਇਸ ਗੱਲ ਦਾ ਸਬੂਤ ਹੈ ਕਿ ਬੀਜਿੰਗ ਉਹਨਾਂ ਨੂੰ ਚੋਣਾਂ ਹਰਵਾਉਣ ਲਈ ਕੁੱਝ ਵੀ ਕਰੇਗਾ। ਇਕ  ਇੰਟਰਵਿਊ ਦੌਰਾਨ ਟਰੰਪ ਨੇ ਚੀਨ ਨੂੰ ਲੈ ਕੇ ਕਾਫੀ ਸਖਤੀ ਭਰੇ ਸ਼ਬਦਾਂ ਵਿਚ ਗੱਲ ਕੀਤੀ ਅਤੇ ਕਿਹਾ ਕਿ ਵਾਇਰਸ ਨੂੰ ਲੈ ਕੇ ਚੀਨ ਨੂੰ ਸਬਕ ਸਿਖਾਉਣ ਲਈ ਉਹ ਕਈ ਵਿਕਲਪਾਂ 'ਤੇ ਕੰਮ ਕਰ ਰਹੇ ਹਨ।

ਉਹਨਾਂ ਨੇ ਕਿਹਾ, 'ਮੈਂ ਬਹੁਤ ਕੁੱਝ ਕਰ ਸਕਦਾ ਹਾਂ'। ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਲਈ ਟਰੰਪ ਨੇ ਚੀਨ ਖਿਲਾਫ ਅਰੋਪਾਂ ਦੀ ਝੜੀ ਲਗਾ ਦਿੱਤੀ ਹੈ। ਇਸ ਵਾਇਰਸ ਨੇ ਹੁਣ ਤੱਕ ਅਮਰੀਕਾ ਵਿਚ 60 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਹੈ। ਅਮਰੀਕਾ ਦੀ ਅਰਥਵਿਵਸਥਾ ਵੀ ਮਹਾਂਮੰਦੀ ਦੇ ਦੌਰ ਵਿਚ ਚਲੀ ਗਈ ਹੈ। 

ਕਈ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਨ ਟਰੰਪ?

ਟਰੰਪ ਨੇ ਕੋਈ ਬਿਓਰਾ ਦੇਣ ਤੋਂ ਬਚਦੇ ਹੋਏ ਕਿਹਾ, 'ਕਈ ਚੀਜ਼ਾਂ ਹਨ ਜੋ ਮੈਂ ਕਰ ਸਕਦਾ ਹਾਂ'। ਚੋਣਾਂ ਹਰਵਾਉਣ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਉਂਦੇ ਹੋਏ ਟਰੰਪ ਨੇ ਕਿਹਾ, 'ਮੈਂ ਹਾਰ ਜਾਵਾਂ ਇਸ ਦੇ ਲਈ ਚੀਨ ਕੁੱਝ ਵੀ ਕਰ ਸਕਦਾ ਹੈ ਕਰੇਗਾ'।

ਟਰੰਪ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਚੀਨ ਉਹਨਾਂ ਦੇ ਵਿਰੋਧੀ ਜੋ ਬਿਡੇਨ ਨੂੰ ਜਿਤਾਉਣਾ ਚਾਹੁੰਦਾ ਹੈ ਤਾਂ ਜੋ ਉਹਨਾਂ ਦੇ ਰਹਿੰਦੇ ਚੀਨ 'ਤੇ ਜੋ ਵਪਾਰਕ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਦਬਾਅ ਬਣਿਆ ਹੈ, ਉਹ ਘੱਟ ਹੋ ਜਾਵੇ। ਚੀਨੀ ਅਧਿਕਾਰੀਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਲਗਾਤਾਰ ਪੀਆਰ ਦੀ ਵਰਤੋਂ ਕਰ ਕੇ ਖੁਦ ਨੂੰ ਨਿਰਦੋਸ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਚੀਨ ਦੇ ਨਾਲ ਅਮਰੀਕਾ ਦੇ ਵਪਾਰਕ ਘਾਟੇ ਨੂੰ ਘੱਟ ਕਰਨ ਲਈ ਉਹਨਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਵਪਾਰਕ ਸਮਝੌਤਾ ਕੀਤਾ, ਵਾਇਰਸ ਪ੍ਰਭਾਵਿਤ ਚੀਨ ਇਸ ਤੋਂ ਕਾਫੀ ਨਿਰਾਸ਼ ਸੀ। ਜ਼ਿਕਰਯੋਗ ਹੈ ਕਿ ਨਵੰਬਰ ਵਿਚ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੂਜੀ ਵਾਰ ਵ੍ਹਾਈਟ ਹਾਊਸ ਦੀ ਦੌੜ ਵਿਚ ਸ਼ਾਮਲ ਪਰ ਕੋਰੋਨਾ ਮਹਾਮਾਰੀ ਕਾਰਨ ਉਹਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਝਟਕਾ ਲੱਗਿਆ ਹੈ। ਅਮਰੀਕਾ ਵਿਚ ਹੀ ਕੋਰੋਨਾ ਨੇ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ।