Ludhiana News : ਹੈਵਾਨੀਅਤ ਦੀ ਹੱਦ ! ਹਵਸ 'ਚ ਅੰਨ੍ਹੇ ਵਿਅਕਤੀ ਨੇ ਦੋ ਸਾਲ ਦੀ ਮਾਸੂਮ ਬੱਚੀ ਨਾਲ ਕੀਤਾ ਜਬਰ ਜਨਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News : ਬੱਚੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ 

Two-year-old girl raped

Ludhiana News :  ਲੁਧਿਆਣਾ : ਲੁਧਿਆਣਾ ਦੇ ਗਿਆਸਪੁਰਾ ਦੇ ਇੱਕ ਇਲਾਕੇ ’ਚ ਹੈਵਾਨੀਅਤ ਸਾਹਮਣੇ ਆਈ। ਹਵਸ ’ਚ ਅੰਨ੍ਹੇ ਹੋਏ ਵਿਅਕਤੀ ਨੇ ਦੋ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤਾ।  ਬੱਚੀ ਦੇ ਰੋਣ ਦੀ ਆਵਾਜ਼ ਸੁਣ ਲੋਕ ਮੁਲਜ਼ਮ ਦੇ ਘਰ ਵੱਲ ਗਏ ਤਾਂ ਉਸਨੇ ਦਰਵਾਜ਼ਾ ਨਹੀਂ ਖੋਲਿਆ । ਲੋਕਾਂ ਨੇ ਦਰਵਾਜ਼ਾ ਤੋੜ ਕੇ ਮੁਲਜ਼ਮ ਦੀ ਛਿੱਤਰ ਪਰੇਡ ਕੀਤੀ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਜ਼ਖ਼ਮੀ ਹਾਲਤ ’ਚ ਬੱਚੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ।

ਇਹ ਵੀ ਪੜੋ:Muktsar News : ਗਿੱਦੜਬਾਹਾ ’ਚ ਸਾਬਕਾ ਕਬੱਡੀ ਖਿਡਾਰੀ ਕਿਸਾਨ ਦੀ ਤੂੜੀ ਬਣਾਉਂਦੇ ਸਮੇਂ ਹੋਈ ਮੌਤ

ਇਸ ਮੌਕੇ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੀ ਦੋ ਸਾਲ ਦੀ ਬੇਟੀ ਘਰ ਦੇ ਬਾਹਰ ਖੇਡ ਰਹੀ ਸੀ । ਪਰਿਵਾਰਿਕ ਮੈਂਬਰਾਂ ਨੂੰ ਜਦ ਲੜਕੀ ਨਾ ਮਿਲੀ ਤਾਂ ਉਨ੍ਹਾਂ ਨੇ ਬੱਚੀ ਨੂੰ ਲੱਭਣਾ ਸ਼ੁਰੂ ਕੀਤਾ। ਇਸੇ ਦੌਰਾਨ ਆਲੇ- ਦੁਆਲੇ ਦੇ ਲੋਕਾਂ ਨੇ ਰਾਧੇ ਸ਼ਾਮ ਦੇ ਕਮਰੇ ’ਚੋਂ ਲੜਕੀ ਦੇ ਰੋਣ ਦੀ ਆਵਾਜ਼ ਸੁਣੀ। ਲੜਕੀ ਦੇ ਪਿਤਾ ਅਤੇ ਇਲਾਕਾ ਵਾਸੀਆਂ ਨੇ ਦਰਵਾਜ਼ਾ ਖੜਕਾਇਆ ਤਾਂ ਰਾਧੇ ਸ਼ਾਮ ਨੇ ਅੰਦਰੋਂ ਦਰਵਾਜ਼ਾ ਨਾ ਖੋਲਿਆ। ਕਿਸੇ ਮਾੜੀ ਘਟਨਾ ਦਾ ਖਦਸ਼ਾ ਜਿਤਾਉਂਦੇ ਹੋਏ ਲੋਕਾਂ ਨੇ ਕਮਰੇ ਦਾ ਦਰਵਾਜ਼ਾ ਤੋੜ ਦਿੱਤਾ। ਲੋਕਾਂ ਨੇ ਦੇਖਿਆ ਕਿ ਹਵਸ ’ਚ ਅੰਨ੍ਹਾ ਹੋਇਆ ਰਾਧੇ ਸ਼ਾਮ ਮਾਸੂਮ ਨਾਲ ਜਬਰ ਜਨਾਹ ਕਰ ਰਿਹਾ ਸੀ। ਭੜਕੇ ਲੋਕਾਂ ਨੇ ਰਾਧੇ ਸ਼ਾਮ ਦੀ ਛਿੱਤਰ ਪਰੇਡ ਕਰਨ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਲੋਕਾਂ ਨੇ ਜ਼ਖ਼ਮੀ ਹੋਈ ਬੱਚੀ ਨੂੰ ਹਸਪਤਾਲ ਦਾਖ਼ਲ ਕਰਵਾਇਆ।

ਇਹ ਵੀ ਪੜੋ:Punjab News : ਲੁਧਿਆਣਾ 'ਚ ਨਬਾਲਿਗ ਨਾਲ ਤਿੰਨ ਨੌਜਵਾਨਾਂ ਕੀਤਾ ਜਬਰ ਜਨਾਹ 

ਇਸ ਮੌਕੇ ਮਾਮਲੇ ’ਚ ਥਾਣਾ ਸਾਹਨੇਵਾਲ ਦੇ ਮੁਖੀ ਗੁਲਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਧੇ ਸ਼ਾਮ ਦੇ ਖ਼ਿਲਾਫ਼ ਸੰਗੀਨ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ । ਮੁਲਜ਼ਮ ਨੂੰ ਸੋਮਵਾਰ ਦੁਪਹਿਰ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ।

(For more news apart from Two-year-old girl raped in Ludhiana  News in Punjabi, stay tuned to Rozana Spokesman)