ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 8 ਵਿਰੁਧ ਮਾਮਲਾ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨ ਦੀ ਲਾਸ਼ ਛੱਪੜ ਦੇ ਕਿਨਾਰੇ ਪਈ ਮਿਲੀ

Drugs overdose

ਬਟਾਲਾ/ਘੁਮਾਣ : ਪੰਜਾਬ ਸਰਕਾਰ ਦੇ ਨਸਾ ਖਤਮ ਕਰਨ ਦੇ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੋ ਗਏ ਜਦ ਇਕ ਹੋਰ ਵਿਅਕਤੀ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਭੋਮਾ ਦੇ ਇਕ ਨੌਜਵਾਨ ਨੂੰ ਪਿੰਡ ਦੇ ਹੀ ਕੁੱਝ ਵਿਅਕਤੀਆ ਨਾਲ ਨਸ਼ਾ ਕਰਨਾ ਮਹਿੰਗਾ ਪੈ ਗਿਆ ਤੇ ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ  ਦੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁਮਾਣ ਦੇ ਏ. ਐਸ. ਆਈ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਜਿੰਦਰ ਕੌਰ ਪਤਨੀ ਦਲਬੀਰ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਸਾਡੇ ਹੀ ਪਿੰਡ ਦੇ ਕੁੱਝ ਵਿਅਕਤੀ ਪਿੰਦੂ ਪੁੱਤਰ ਕਰਤਾਰ ਸਿੰਘ, ਕੁਲਦੀਪ ਪੁੱਤਰ ਹੰਸਾ, ਅੰਮ੍ਰਿਤਪਾਲ ਪੁੱਤਰ ਕਸ਼ਮੀਰ ਸਿੰਘ, ਪੀਤਾ ਪੁੱਤਰ ਪੂਰਨ, ਮਿੱਠੂ ਪੁੱਤਰ ਅਮਰਜੀਤ, ਕਾਕਾ ਪੁੱਤਰ ਅਮਰਜੀਤ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਉਕਤ ਵਿਅਕਤੀਆਂ ਨੇ ਬੀਤੀ ਰਾਤ ਮੇਰੇ ਪਤੀ ਨੂੰ ਘਰੋਂ ਬਾਹਰ ਲੈ ਗਏ ਸਨ, ਪਰ ਉਹ ਸਾਰੀ ਰਾਤ ਘਰ ਵਾਪਸ ਨਹੀਂ ਆਇਆ ਅਤੇ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦੀ ਲਾਸ਼ ਪਿੰਡ ਭੋਮਾ ਦੇ ਛੱਪੜ ਦੇ ਕਿਨਾਰੇ ਪਈ ਹੋਈ ਮਿਲੀ ਜਿਸ ਦੇ ਨਜ਼ਦੀਕ ਟੀਕਾ ਲਾਉਣ ਵਾਲੀ ਸਰਿੰਜ ਤੇ ਐਲੁਮੀਨੀਅਫਾਇਲ ਪੇਪਰ ਪਿਆ ਹੋਇਆ ਸੀ। 

ਮ੍ਰਿਤਕ ਦੀ ਪਤਨੀ ਨੇ ਦਸਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿਚ ਨਸਾ ਵੇਚਣ ਵਾਲਿਆਂ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੂੰ ਕੀ ਪਤਾ ਸੀ ਨਸ਼ਾ ਵੇਚਣ ਵਾਲਿਆਂ ਵਿਰੁਧ ਸ਼ਿਕਾਇਤ ਕਰਨਾ ਉਨ੍ਹਾਂ ਨੂੰ ਮਹਿੰਗਾ ਪੈ ਜਾਵੇਗਾ। ਇਸ ਸਬੰਧੀ ਐਸ.ਐਚ.ਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ 8 ਵਿਅਕਤੀਆਂ ਵਿਰੁਧ ਥਾਣਾ ਘੁਮਾਣ ਵਿਚ ਮੁਕੱਦਮਾ ਨੰ. 56 ਧਾਰਾ 304, 506 ਅਧੀਨ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।