ਪੰਜਾਬ ਪੁਲਿਸ ਨੇ ਆਪਣੇ ਸਾਥੀ ਦਾ ਜਨਮਦਿਨ ਤਰਬੂਜ ਕੱਟ ਕੇ ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਮੁਲਾਜ਼ਮਾਂ ਨੇ ਅੱਜ ਆਪਣੀ ਸਾਥੀ ਹੌਲਦਾਰ ਰਾਜਵੰਤ ਕੌਰ ਦਾ 33 ਵਾਂ ਜਨਮਦਿਨ ਨਾਕੇ ਤੇ ਮੌਸਮੀ ਫਲ ਤਰਬੂਜ ਕੱਟ ਕੇ ਜਨਮਦਿਨ ਮਨਾਇਆ। 

File Photo

ਚੰਡੀਗੜ੍ਹ - ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ covid 19 ਕਾਰਨ ਨਾਕਾਬੰਦੀ ਕੀਤੀ ਹੋਈ ਹੈ। ਇਹ ਨਾਕਾਬੰਦੀ ਭਰਤਗੜ੍ਹ ਡਬੋਟਾ ਮੋੜ ‘ਤੇ ਕੀਤੀ ਹੋਈ ਸੀ। ਪੰਜਾਬ ਪੁਲਿਸ ਦਾ ਅੰਤਰ ਰਾਜੀ ਨਾਕਾ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਏ ਐੱਸ ਆਈ ਲਲਿਤ ਕੁਮਾਰ ਦੀ ਕਮਾਂਡ ਹੇਠ ਲੱਗੇ ਇਸ ਨਾਕੇ ਤੇ ਪੁਲਿਸ ਮੁਲਾਜ਼ਮਾਂ ਨੇ ਅੱਜ ਆਪਣੀ ਸਾਥੀ ਹੌਲਦਾਰ ਰਾਜਵੰਤ ਕੌਰ ਦਾ 33 ਵਾਂ ਜਨਮਦਿਨ ਨਾਕੇ ਤੇ ਮੌਸਮੀ ਫਲ ਤਰਬੂਜ ਕੱਟ ਕੇ ਜਨਮਦਿਨ ਮਨਾਇਆ। 

ਇਸ ਦੇ ਨਾਲ ਹੀ ਦੱਸ ਦਈਏ ਕਿ ਇਹਨੀਂ ਦਿਨੀਂ ਮਸ਼ਹੂਰ ਐਕਟਰ ਸੋਨੂੰ ਸੂਦ ਕਾਫ਼ੀ ਚਰਚਾ ਵਿਚ ਆਏ ਹੋਏ ਨੇ। ਫਿਲਮਾਂ ਵਿਚ ਵਿਲੇਨ ਦੇ ਤੌਰ 'ਤੇ ਮਸ਼ਹੂਰ ਐਕਟਰ ਸੋਨੂੰ ਸੂਦ ਅਸਲ ਜ਼ਿੰਦਗੀ ਵਿਚ ਸੁਪਰ ਹੀਰੋ ਬਣ ਕੇ ਸਾਹਮਣੇ ਆਏ ਨੇ। ਸੋਨੂੰ ਨੇ ਲੌਕਡਾਊਨ ਦੌਰਾਨ ਫਸੇ ਪਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਦਾ ਬੀੜਾ ਉਠਾਇਆ ਅਤੇ ਉਹ ਹੁਣ ਤੱਕ 16 ਹਜ਼ਾਰ ਤੋਂ ਵੀ ਜ਼ਿਆਦਾ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਚੁੱਕੇ ਹਨ।

ਇਹੀ ਨਹੀਂ ਸੋਨੂੰ ਸੂਦ ਇਸ ਦੇ ਨਾਲ-ਨਾਲ ਪਰਵਾਸੀ ਮਜ਼ਦੂਰਾਂ ਦੇ ਖਾਣ ਪੀਣ ਦਾ ਵੀ ਪੂਰਾ ਬੰਦੋਬਸਤ ਕਰ ਰਹੇ ਨੇ ਇਹੀ ਵਜ੍ਹਾ ਹੈ ਕਿ ਅੱਜ ਪੰਜਾਬ ਦੇ ਇਸ ਪੁੱਤਰ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਖ਼ਾਸ ਗੱਲ ਇਹ ਵੀ ਹੈ ਕਿ ਸੋਨੂੰ ਸੂਦ ਸਿਰਫ਼ ਮੁੰਬਈ 'ਚ ਫਸੇ ਮਜ਼ਦੂਰਾਂ ਦੀ ਹੀ ਮਦਦ ਨਹੀਂ ਕਰ ਰਹੇ ਬਲਕਿ ਉਹ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਫਸੇ ਮਜ਼ਦੂਰਾਂ ਨੂੰ ਵੀ ਮਦਦ ਮੰਗਣ 'ਤੇ ਉਨ੍ਹਾਂ ਦੇ ਘਰ ਪਹੁੰਚਾ ਰਹੇ ਨੇ। ਹੁਣ ਉਨ੍ਹਾਂ ਨੇ ਕੇਰਲਾ ਦੇ ਏਰਨਾਕੁਲਮ ਵਿਚ ਫਸੀਆਂ 177 ਲੜਕੀਆਂ ਨੂੰ ਏਅਰ ਲਿਫਟ ਕਰਕੇ ਉਡੀਸ਼ਾ ਦੇ ਭੁਵਨੇਸ਼ਵਰ ਪਹੁੰਚਾਇਆ ਹੈ।