ਕੈਨੇਡਾ 'ਚ ਪੀਆਰ ਦਿਵਾਉਣ ਦੇ ਬਹਾਨੇ 1.76 ਕਰੋੜ ਦੀ ਠੱਗੀ, 3 ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ

ਏਜੰਸੀ

ਖ਼ਬਰਾਂ, ਪੰਜਾਬ

ਉਸ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ

photo

 

ਪਟਿਆਲਾ : ਪੰਜਾਬ ਦੇ ਪਟਿਆਲਾ ਟਰੈਵਲ ਏਜੰਟ ਨੇ ਵਿਦੇਸ਼ ਭੇਜਣ ਦੇ ਬਹਾਨੇ ਪਰਵਾਰ ਨਾਲ 1.76 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਠੱਗਾਂ ਨੇ ਪਰਵਾਰ ਨੂੰ ਕੈਨੇਡਾ ਭੇਜਣ ਦੇ ਸੁਪਨੇ ਦਿਖਾ ਕੇ ਕੰਮ ਅਤੇ ਪੀ.ਆਰ. ਫਿਲਹਾਲ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਤੇਜ ਬਾਗ ਕਲੋਨੀ ਵਾਸੀ ਵਿਨੋਦ ਕੁਮਾਰ ਨੇ ਪੁਲਿਸ ਨੂੰ ਦਿਤੀ ਆਪਣੀ ਸ਼ਿਕਾਇਤ ਵਿਚ ਦਸਿਆ ਕਿ ਕਰਨ ਸਿੱਕਾ, ਸਵੀਟੀ ਸਿੱਕਾ ਵਾਸੀ ਬਾਵਾ ਲਾਲ ਮੰਦਿਰ ਮੁਹੱਲਾ ਲਕਸ਼ਮੀ ਨਗਰ ਕਪੂਰਥਲਾ ਅਤੇ ਹਰਜਿੰਦਰ ਸਿੰਘ ਵਾਸੀ ਢੁੱਦਿਆਲਵਾਲਾ, ਕਪੂਰਥਲਾ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦੇ ਬਹਾਨੇ ਵੱਖ-ਵੱਖ ਕਿਸ਼ਤਾਂ 'ਚ 1 ਕਰੋੜ ਰੁਪਏ ਅਤੇ ਉਸ ਤੋਂ ਪੀਆਰ ਦਿਵਾਉਣ ਦੇ ਬਹਾਨੇ 76 ਲੱਖ 15 ਹਜ਼ਾਰ 793 ਰੁਪਏ ਲਏ ਗਏ ਹਨ।

ਮੁਲਜ਼ਮ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ। ਬਾਅਦ ਵਿਚ ਉਸ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।